''ਰਾਤੀ ਸਾਨੂੰ'' ਗੀਤ ਨਾਲ ਗਜਿੰਦਰ ਵਰਮਾ ਦੀ ਜ਼ਬਰਦਸਤ ਵਾਪਸੀ, ਵੀਡੀਓ

8/28/2018 1:58:47 PM

ਜਲੰਧਰ (ਬਿਊਰੋ)— 'ਤੇਰਾ ਘਾਟਾ' ਗੀਤ ਨਾਲ ਮਸ਼ਹੂਰ ਹੋਏ ਗਾਇਕ ਗਜਿੰਦਰ ਵਰਮਾ ਨੇ ਨਵੇਂ ਗੀਤ 'ਰਾਤੀ ਸਾਨੂੰ' ਨਾਲ ਧਮਾਕੇਦਾਰ ਵਾਪਸੀ ਕੀਤੀ ਹੈ। ਹਾਲ ਹੀ 'ਚ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋਇਆ ਹੈ। ਗਜਿੰਦਰ ਵਰਮਾ ਦੇ ਨਵੇਂ ਗੀਤ 'ਰਾਤੀ ਸਾਨੂੰ' ਨੂੰ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਨੂੰ ਡਾਇਰੈਕਟ ਵਿਕਰਮ ਸਿੰਘ ਨੇ ਕੀਤਾ ਹੈ। ਸਾਗਾ ਮਿਊਜ਼ਿਕ ਦੇ ਬੈਨਰ ਹੇਠ 'ਰਾਤੀ ਸਾਨੂੰ' ਗੀਤ ਰਿਲੀਜ਼ ਰਿਲੀਜ਼ ਹੋਇਆ ਹੈ, ਜਿਸ ਨੂੰ ਸੁਰਿੰਦਰ ਵਰਮਾ ਨੇ ਲਿਖਿਆ ਹੈ ਤੇ ਸੰਗੀਤ ਗਜਿੰਦਰ ਵਰਮਾ ਨੇ ਦਿੱਤਾ ਹੈ। 


ਦੱਸ ਦੇਈਏ ਕਿ ਗਜਿੰਦਰ ਵਰਮਾ ਦੇ ਨਵੇਂ ਗੀਤ 'ਰਾਤੀ ਸਾਨੂੰ' ਦੀ ਵੀਡੀਓ ਰੂਹ ਨੂੰ ਸਕੂਨ ਦੇਣ ਵਾਲੀ ਹੈ। ਇਸ ਗੀਤ 'ਚ ਗਜਿੰਦਰ ਵਰਮਾ ਦੇ ਨਾਲ ਖੂਬਸੂਰਤ ਜ਼ੋਆ ਅਫਰੋਜ਼ ਫੀਚਰ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ 'ਚ ਦੋਵੇਂ ਯਾਨੀ ਕੁੜੀ-ਮੁੰਡੇ ਦੀ ਆਪਸੀ ਤਕਰਾਰ 'ਚ ਵੀ ਪਿਆਰ ਨੂੰ ਦਿਖਾਇਆ ਗਿਆ ਹੈ। ਦੱਸ ਦੇਈਏ ਕਿ ਉਥੇ ਗੱਲ 'ਤੇਰਾ ਘਾਟਾ' ਦੀ ਕਰੀਏ ਤਾਂ ਇਹ ਗੀਤ ਕਾਫੀ ਜ਼ਿਆਦਾ ਸੁਣਿਆ ਗਿਆ। ਯੂਟਿਊਬ 'ਤੇ ਹੁਣ ਤਕ ਇਹ ਗੀਤ 134 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News