ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਦੇ ਨਾਮ ਰਿਹਾ ਸਾਲ 2018

12/24/2018 4:05:35 PM

ਮੁੰਬਈ(ਬਿਊਰੋ)— ਸਾਲ 2018 ਬਾਲੀਵੁੱਡ ਲਈ ਕਾਫੀ ਖਾਸ ਰਿਹਾ ਹੈ। ਸਾਲ 2018 ਸ਼ਾਨਦਾਰ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਅਭਿਨੇਤਰੀਆਂ ਦੇ ਨਾਮ ਰਿਹਾ ਹੈ। ਮਰਦਾਂ ਦੀ ਇਸ ਭੀੜ ਵਿਚ ਅਭਿਨੇਤਰੀਆਂ ਆਪਣੀ ਥਾਂ ਬਣਾਉਣ 'ਚ ਸਫ਼ਲ ਰਹੀਆਂ।
'ਪਦਮਾਵਤ'— ਫ਼ਿਲਮ 'ਪਦਮਾਵਤ' ਵਿਚ ਦੀਪਿਕਾ ਪਾਦੁਕੋਣ ਨੇ ਆਪਣੇ ਅਭਿ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਫ਼ਿਲਮ ਵਿਚ ਰਾਣੀ ਪਦਮਾਵਤੀ ਦੀ ਭੂਮਿਕਾ 'ਚ ਅਦਾਕਾਰਾ ਨੇ ਨਾ ਸਿਰਫ ਖੂਬਸੂਰਤੀ ਸਗੋਂ ਹਿੰਮਤ ਅਤੇ ਬਹਾਦਰੀ ਦਾ ਵੀ ਪ੍ਰਦਰਸ਼ਨ ਕੀਤਾ। ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਂਦੇ ਹੋਏ 'ਪਦਮਾਵਤ' ਬਾਕਸ ਆਫਿਸ 'ਤੇ 300 ਕਰੋੜ ਦਾ ਸੰਖਿਆ ਪਾਰ ਕਰਨ 'ਚ ਸਫਲ ਰਹੀ। ਇਸ ਉਪਲਬਧੀ ਨੇ ਉਨ੍ਹਾਂ ਨੂੰ ਬਾਲੀਵੁੱਡ ਦੀ ਰਾਣੀ ਬਣਾ ਦਿੱਤਾ ਹੈ।
'ਸਤ੍ਰੀ'— ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਸਤ੍ਰੀ' ਨਾਲ ਸ਼ਰਧਾ ਕਪੂਰ ਨੇ ਬਾਲੀਵੁੱਡ 'ਚ ਇਸਤਰੀ ਦੀ ਤਾਕਤ ਦਾ ਮਹੱਤਵ ਬਾਖੂਬੀ ਸਮਝਾ ਦਿੱਤਾ ਹੈ। ਸ਼ਰਧਾ ਨੇ ਪਹਿਲੀ ਵਾਰ ਰੋਚਕ ਸ਼ੈਲੀ 'ਚ ਆਪਣਾ ਹੱਥ ਅਜਮਾਇਆ, ਸ਼ਰਧਾ ਕਪੂਰ ਇਕ ਅੰਡਰਡਾਗ ਫਿਲਮ ਨਾਲ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫ਼ਲ ਰਹੀ ਹਨ ਜਿਸ ਦੀ ਗਵਾਹੀ ਬਾਕਸ ਆਫਿਸ ਕੁਲੈਕਸ਼ਨ ਬਿਆਨ ਕਰ ਰਹੀ ਸੀ। 'ਸਤ੍ਰੀ' ਸਾਲ 2018 ਦੀ ਸਭ ਤੋਂ ਵਧੀਆਂ ਫਿਲਮਾਂ 'ਚੋਂ ਇਕ ਹੈ। ਫ਼ਿਲਮ ਵਿਚ ਸ਼ਰਧਾ ਕਪੂਰ ਆਪਣੀ ਸ਼ਾਨਦਾਰ ਭੂਮਿਕਾ ਲਈ ਸ਼ਾਬਾਸ਼ੀ ਦਾ ਪਾਤਰ ਬਣੀ ਹੋਈ ਹੈ। ਇੰਨਾ ਹੀ ਨਹੀਂ, ਲੱਗਭਗ 14 ਹਫ਼ਤਿਆਂ ਤੱਕ ਸਿਨੇਮਾਘਰ ਵਿਚ ਆਪਣੀ ਥਾਂ ਬਣਾਏ ਰੱਖਣ ਵਾਲੀ ਇਹ ਸ਼ਰਧਾ ਕਪੂਰ ਦੀ ਪਹਿਲੀ ਫਿਲਮ ਬਣ ਗਈ ਹੈ।
'ਰਾਜ਼ੀ'— ਆਲੀਆ ਭੱਟ ਨੇ ਆਪਣੀ ਹਾਲ ਹੀ 'ਚ ਰਿਲੀਜ਼ 'ਰਾਜ਼ੀ' ਵਿਚ ਆਪਣੇ ਕਿਰਦਾਰ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਫ਼ਿਲਮ ਵਿਚ ਆਲਿਆ ਦੇ ਅਭਿਨੈ ਨੂੰ ਕਾਫੀ ਪਸੰਦ ਕੀਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News