ਰੂਹ ਨੂੰ ਝੰਜੋੜ ਦੇਵੇਗਾ Ahen ਦਾ ਗੀਤ ''ਰੱਬ ਦਾ ਬੰਦਾ'' (ਵੀਡੀਓ)

5/15/2017 5:36:59 PM

ਜਲੰਧਰ— ਬਹੁਤ ਹੀ ਖੂਬਸੂਰਤ ਗੀਤ ''ਰੱਬ ਦਾ ਬੰਦਾ'' ਰਿਲੀਜ਼ ਹੋਇਆ ਹੈ। ਗੀਤ ''ਚ ਬੁਰਾਈਆਂ ਨੂੰ ਛੱਡ ਰੱਬ ਦਾ ਸਾਫ-ਸੁਥਰਾ ਬੰਦਾ ਬਣਨ ਦਾ ਸੁਨੇਹਾ ਦਿੱਤਾ ਗਿਆ ਹੈ। ''ਰੱਬ ਦਾ ਬੰਦਾ'' ਗੀਤ Ahen ft. Gurmoh ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਗਾਇਆ ਹੈ, ਜੋ ਤੁਹਾਨੂੰ ਮੰਤਰ ਮੁਗਧ ਕਰ ਦੇਵੇਗਾ। ਗੀਤ ਦੇ ਬੋਲ ਬਾਬਾ ਬੁੱਲੇ ਸ਼ਾਹ, ਸਦੀਕ ਤੇ ਪਰਦੀਪ ਵਤੀਸ਼ ਦੇ ਹਨ, ਜਿਸ ਨੂੰ ਸੰਗੀਤ ਗੁਰਮੋਹ ਨੇ ਦਿੱਤਾ ਹੈ।
ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ—
''ਜੇ ਤੂੰ ਰੱਬ ਦਾ ਬੰਦਾ
ਗੰਦਾ ਧੰਦਾ
ਛੱਡ ਦਾ ਕਿਉਂ ਨੀ
ਉੱਤੇ ਬੂਹੇ ਬੰਦ ਮਿਲਣਗੇ
ਨਾ ਤੇਰੇ ਨਾਲ ਰਲਣਗੇ
ਤੂੰ ਤਾਂ ਭਰ ਲਈਆਂ ਆਪਣੀਆਂ ਜੇਬਾਂ
ਉਥੇ ਤਾਂ ਬੰਦੇ ਨੰਗ ਮਿਲਣਗੇ''
ਗੀਤ ਦਾ ਨਿਰਦੇਸ਼ਨ/ਡੀ. ਓ. ਪੀ./ਐਡੀਟਰ ''ਆਈ ਕੈਨ ਸ਼ੂਟ ਯੂ'' ਨੇ ਕੀਤੀ ਹੈ, ਜਿਸ ਨੂੰ ਵਾਈਟ ਨੋਟਸ ਐਂਟਰਟੇਨਮੈਂਟ ਦੇ ਬੈਨਰ ਹੇਠ ਯੂਟਿਊਬ ''ਤੇ ਰਿਲੀਜ਼ ਕੀਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News