ਸ਼੍ਰੀਲੰਕਾ ਬੰਬ ਧਮਾਕਿਆਂ ''ਚ ਵਾਲ-ਵਾਲ ਬਚੀ ਮਸ਼ਹੂਰ ਅਦਾਕਾਰਾ ਰਾਧਿਕਾ
4/22/2019 11:11:57 AM
ਚੇਨਈ (ਬਿਊਰੋ) — ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸ਼੍ਰੀਲੰਕਾ 'ਚ ਹੋਏ ਬੰਬ ਧਮਾਕਿਆਂ 'ਚ ਵਾਲ-ਵਾਲ ਬਚੀ। ਉਹ ਧਮਾਕਾ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਹਵਾਈ ਜਹਾਜ਼ ਰਾਹੀਂ ਚੇਨਈ ਜਾਣ ਲਈ ਹੋਟਲ 'ਚੋਂ ਨਿਕਲੀ ਸੀ। ਉਨ੍ਹਾਂ ਨੇ ਬੰਬ ਧਮਾਕਿਆਂ ਦੀਆਂ ਘਟਨਾਵਾਂ 'ਤੇ ਢੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਹੈ, ''ਹੇ ਭਗਵਾਨ ਸ਼੍ਰੀਲੰਕਾ 'ਚ ਬੰਬ ਧਮਾਕੇ ਹੋਏ, ਭਗਵਾਨ ਸਾਰਿਆਂ ਦੇ ਨਾਲ ਹੈ। ਮੈਂ ਹੁਣੇ-ਹੁਣੇ ਸਿੰਨਾ-ਮੋਨਗ੍ਰੈਂਡ ਹੋਟਲ 'ਚੋਂ ਬਾਹਰ ਨਿਕਲੀ ਹਾਂ, ਜਿਸ ਤੋਂ ਤੁਰੰਤ ਬਾਅਦ ਬੰਬ ਧਮਾਕੇ ਹੋਣ ਦੀ ਸੂਚਨਾ ਮਿਲੀ।
OMG bomb blasts in Sri Lanka, god be with all. I just left Colombo Cinnamongrand hotel and it has been bombed, can’t believe this shocking.
— Radikaa Sarathkumar (@realradikaa) April 21, 2019
ਦੱਸਣਯੋਗ ਹੈ ਕਿ ਸ਼੍ਰੀਲੰਕਾ 'ਚ ਲੜੀਵਾਰ ਧਮਾਕਿਆਂ 'ਚ 3 ਭਾਰਤੀਆਂ ਸਮੇਤ 215 ਲੋਕਾਂ ਦੇ ਮਰਨ ਦੀ ਖਬਰ ਹੈ। ਹਾਲਾਂਕਿ 500 ਤੋਂ ਵਧ ਲੋਕ ਜ਼ਖਮੀ ਹੋਏ ਹਨ। ਦੱਸ ਦਈਏ ਸ਼੍ਰੀਲੰਕਾ 'ਚ 3 ਗਿਰਜਾ ਘਰਾਂ ਅਤੇ 3 ਹੋਟਲਾਂ 'ਚ 8 ਬੰਬ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ ਨੂੰ ਖਿੱਤੇ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਹਮਲਾ ਗਰਦਾਨਿਆ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ