ਸ਼ਾਹਰੁਖ ''ਤੇ ਹਾਈ ਕੋਰਟ ਨੇ ਚਲਾਇਆ ਪੁਰਾਣਾ ਕੇਸ, 28 ਮਈ ਨੂੰ ਅਗਲੀ ਸੁਣਵਾਈ

3/8/2019 11:30:00 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਮੁੜ ਪੁਰਾਣੇ ਕੇਸ 'ਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ ਰਾਜਸਥਾਨ ਹਾਈ ਕੋਰਟ ਨੇ ਪ੍ਰਚਾਰ ਦੌਰਾਨ ਰੇਲ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਉਨ੍ਹਾਂ ਖਿਲਾਫ ਕੀਤੀ ਐੱਫ. ਆਈ. ਆਰ. ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

ਇਹ ਹੈ ਪੂਰਾ ਮਾਮਲਾ

ਸ਼ਾਹਰੁਖ ਖਾਨ ਨੇ ਫਿਲਮ 'ਰਈਸ' ਦੇ ਪ੍ਰਚਾਰ ਲਈ ਮੁੰਬਈ ਦਿੱਲੀ ਤੱਕ ਰਾਜਧਾਨੀ ਐਕਸਪ੍ਰੈੱਸ ਦੇ ਮਧਿਆਮ ਨਾਲ ਯਾਤਰਾ ਕੀਤੀ ਸੀ। ਇਸ ਦੌਰਾਨ ਉਹ ਕਈ ਵਾਰ ਰੇਲਵੇ ਸਟੇਸ਼ਨ ਦੇ ਬਾਹਰ ਆ ਕੇ ਲੋਕਾਂ ਨੂੰ ਤੋਹਫੇ ਵੰਡ ਰਹੇ ਸਨ ਅਤੇ ਨਾਲ ਹੀ ਫਿਲਮ ਦਾ ਪ੍ਰਚਾਰ ਕਰ ਰਹੇ ਸਨ, ਜਿਸ ਦੇ ਚੱਲਦੇ ਜਿਸ ਸਟੇਸ਼ਨ 'ਤੇ ਟਰੇਨ ਰੁਕਦੀ, ਉਥੇ ਇੰਨੇ ਜ਼ਿਆਦਾ ਲੋਕ ਇਕੱਠੇ ਹੋ ਜਾਂਦੇ ਸਨ ਕਿ ਭੱਜਦੋੜ ਮਚ ਜਾਂਦੀ ਸੀ। ਇਸੇ ਤਰ੍ਹਾਂ ਜਦੋਂ ਟਰੇਨ ਰਾਜਸਥਾਨ ਦੇ ਕੋਟਾ ਸਟੇਸ਼ਨ 'ਤੇ ਰੁਕੀ ਤਾਂ ਉਥੇ ਕਾਫੀ ਹੰਗਾਮਾ ਹੋਇਆ ਸੀ। ਉਸੇ ਰੇਲਵੇ ਸਟੇਸ਼ਨ ਦੇ ਕਰਮਚਾਰੀ ਵਿਕਰਮ ਸਿੰਘ ਨੇ ਇਕ ਕੇਸ ਸ਼ਾਹਰੁਖ ਖਾਨ ਦੇ ਵਿਰੁੱਧ ਦਰਜ ਕਰਵਾਇਆ ਸੀ, ਜਿਸ 'ਚ ਭਾਰਤੀ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਕਰਨ ਦਾ ਦੋਸ਼ ਲਾਇਆ ਗਿਆ। ਇਸ 'ਚ ਧਾਰਾ 427, 120 ਬੀ ਅਤੇ 145 ਧਾਰਾ ਲਾਈ ਗਈ ਹੈ ਪਰ ਹੁਣ ਜਦੋਂ ਉਸ ਕੇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਤਾਂ ਰਾਜਸਥਾਨ ਹਾਈ ਕੋਰਟ ਨੇ ਸ਼ਾਹਰੁਖ ਖਿਲਾਫ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। 

ਸ਼ਾਹਰੁਖ ਵਿਰੁੱਧ ਅਦਾਲਤ ਦਾ ਫੈਸਲਾ

ਸ਼ਾਹਰੁਖ ਖਾਨ ਵਿਰੁੱਧ ਫੈਸਲਾ ਲੈਂਦੇ ਹੋਏ ਅਦਾਲਤ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸ਼ਾਹਰੁਖ ਖਾਨ ਕਾਰਨ ਰਾਜਸਥਾਨ ਦੇ ਕੋਟਾ 'ਚ ਭੱਜ ਦੋੜ ਮਚੀ, ਜਿਸ 'ਚ ਕਾਫੀ ਲੋਕ ਜ਼ਖਮੀ ਵੀ ਹੋਏ। ਇਸ ਨਾਲ ਲੋਕਾਂ ਦੀ ਸੁਰੱਖਿਆ ਨੂੰ ਵੀ ਖਤਰਾ ਹੋਇਆ, ਜਿਸ ਦੇ ਚੱਲਦੇ ਭਾਵੇਂ ਹੀ ਕੇਸ ਦਰਜ ਕਰਵਾਉਣ ਵਾਲੇ ਵਿਅਕਤੀ ਨੇ ਕੇਸ ਵਾਪਸ ਲੈ ਲਿਆ ਹੋਵੇ ਪਰ ਅਦਾਲਤ ਹੁਣ ਇਸ ਕੇਸ ਦੀ ਸੁਣਵਾਈ ਅੱਗੇ ਵੀ ਜਾਰੀ ਰੱਖੇਗੀ। ਹੁਣ ਕੇਸ ਦੀ ਅਗਲੀ ਸੁਣਵਾਈ 28 ਮਈ ਨੂੰ ਹੋਵੇਗੀ। 

ਸ਼ਾਹਰੁਖ ਤੇ ਮਾਹਿਰਾ ਖਾਨ ਸੀ ਮੁੱਖ ਭੂਮਿਕਾ 'ਚ

ਦੱਸ ਦਈਏ ਕਿ 'ਰਈਸ' ਫਿਲਮ 'ਚ ਸ਼ਾਹਰੁਖ ਖਾਨ ਤੇ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਮੁੱਖ ਭੂਮਿਕਾ 'ਚ ਸੀ। ਇਸ ਫਿਲਮ ਨੂੰ ਰਾਹੁਲ ਢੋਲਕੀਆ ਨੇ ਡਾਇਰੈਕਟ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News