B''Day : ਛੋਟੀ ਉਮਰ ’ਚ ਹੀ ਪਹਿਲੀ ਪੇਸ਼ਕਾਰੀ ਦੇ ਕੇ ਰਾਹਤ ਫਤਿਹ ਅਲੀ ਖਾਨ ਨੇ ਲੁੱਟਿਆ ਸੀ ਲੋਕਾਂ ਦਾ ਦਿਲ

12/9/2019 11:59:12 AM

ਮੁੰਬਈ(ਬਿਊਰੋ)— ਮਸ਼ਹੂਰ ਕੱਵਾਲ ਅਤੇ ਬਾਲੀਵੁੱਡ ਗਾਇਕ ਰਾਹਤ ਫਤਿਹ ਅਲੀ ਖਾਨ ਦਾ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਆਪਣੇ ਚਾਹੁੰਣ ਵਾਲਿਆ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦਾ ਜਨਮ 9 ਦਸੰਬਰ, 1973 'ਚ ਇਕ ਕੱਵਾਲ ਪਰਿਵਾਰ 'ਚ ਫੈਸਲਾਬਾਦ ਪਾਕਿਸਤਾਨ 'ਚ ਹੋਇਆ। ਪਿਤਾ ਉਸਤਾਦ ਫਾਰੂਖ ਫਤਿਹ ਅਲੀ ਖਾਨ ਇਕ ਮਸ਼ਹੂਰ 'Qwwal Vocalist' ਅਤੇ ਹਰਾਮੋਨੀਅਮ ਦੇ ਉਸਤਾਦ ਸਨ ਅਤੇ ਚਾਚਾ ਮਹਾਨ ਸੂਫੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਨ।
PunjabKesari
ਰਾਹਤ ਨੇ ਆਪਣੇ ਪਿਤਾ ਦੀ ਸਰਪਰਸਤੀ ਹੇਠ 3 ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕੀਤਾ। ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਰਾਹਤ ਫਤਿਹ ਅਲੀ ਖਾਨ ਨੇ ਸਿਰਫ 7 ਸਾਲ ਦੀ ਉਮਰ 'ਚ ਹੀ ਪਹਿਲੀ ਸਟੇਜ ਪਰਫਾਰਮੈਨਸ ਦਿੱਤੀ ਸੀ।
PunjabKesari
ਇਸ ਸਭ ਤੋਂ ਬਾਅਦ ਉਹ ਮਹਾਨ ਸੂਫੀ ਕੱਵਾਲ ਆਪਣੇ ਚਾਚੇ ਨੁਸਰਤ ਦੇ ਕੱਵਾਲ ਗਰੁੱਪ ਦਾ ਹਿੱਸਾ ਬਣ ਗਏ, ਜੋ ਕਿ ਸੰਸਾਰ ਭਰ ਦਾ ਦੌਰਾ ਕਰਦੇ ਸਨ। ਉਨ੍ਹਾਂ ਨੇ 27 ਜੁਲਾਈ, 1985 'ਚ ਬਰਮਿੰਘਮ 'ਚ ਆਪਣੀ ਇਕ ਪਹਿਲੀ ਸੋਲੋ ਗਜ਼ਲ 'ਮੁਖ ਤੇਰਾ ਸੋਹਣਿਆ ਸ਼ਰਾਬ ਨਾਲੋ ਚੰਗਾ ਏ' ਨਾਲ ਪੇਸ਼ਕਾਰੀ ਦਿੱਤੀ।
PunjabKesari
ਉਨ੍ਹਾਂ ਨੇ 2003 'ਚ ਫਿਲਮ 'ਪਾਪ' 'ਚ 'ਮਨ ਕੀ ਲਗਨ' ਰਾਹੀਂ ਐਂਟਰੀ ਕੀਤੀ। ਉਹ ਸਮੇਂ ਤੋਂ ਬਾਅਦ ਅੱਜ ਦੇ ਸਮੇਂ 'ਚ ਉਨ੍ਹਾਂ ਦੀ ਖੂਬਸੂਰਤ ਅਵਾਜ਼ ਦੇ ਲੱਖਾਂ ਹੀ ਦੀਵਾਨੇ ਹੋ ਗਏ। ਨੁਸਰਤ ਰਾਹਤ ਫਤਿਹ ਅਲੀ ਖਾਨ ਦੀ ਪੁਰਾਣੀ ਕਵਾਲੀ 'ਮੇਰੇ ਰਸ਼ਕੇ ਕਮਰ' ਜਦੋਂ ਰਾਹਤ ਨੇ ਨਵੇਂ ਅੰਦਾਜ਼ 'ਚ ਗਾ ਕੇ ਇਸ ਨੂੰ ਫਿਲਮੀ ਗੀਤ ਬਣਾ ਦਿੱਤਾ ਤਾਂ ਇਸ ਦਾ ਜਾਦੂ ਪੂਰੀ ਦੁਨੀਆ 'ਚ ਚੱਲਿਆ।
PunjabKesari
ਇਹ ਗੀਤ ਅੱਜ ਵੀ ਲੋਕਾਂ ਦੀ ਟਾਪ ਲਿਸਟ 'ਚ ਸ਼ਾਮਿਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਾਫੀ ਫਿਲਮਾਂ ਅਤੇ ਐਲਬਮਾਂ 'ਚ ਆਪਣੀ ਸੁਰੀਲੀ ਅਵਾਜ਼ ਦਿੱਤੀ ਅਤੇ ਅੱਜ ਵੀ ਦੁਨੀਆ ਭਰ 'ਚ ਉਨ੍ਹਾਂ ਦੇ ਗੀਤਾਂ ਦਾ ਜਾਦੂ ਚਲਦਾ ਹੈ।
PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News