ਰਾਹਤ ਫਤਿਹ ਅਲੀ ਖਾਨ ਨੂੰ ਆਕਸਫੋਰਡ ਯੂਨੀਵਰਸਿਟੀ ਨੇ ਕੀਤਾ ਸਨਮਾਨਿਤ

6/27/2019 1:13:13 PM

ਮੁੰਬਈ(ਬਿਊਰੋ)— ਮਸ਼ਹੂਰ ਕੱਵਾਲ ਅਤੇ ਬਾਲੀਵੁੱਡ ਗਾਇਕ ਰਾਹਤ ਫਤਿਹ ਅਲੀ ਖਾਨ ਦੁਨੀਆ ਦਾ ਉਹ ਚਮਕਦਾ ਸਿਤਾਰਾ ਹੈ, ਜਿਸ ਨੇ ਪੂਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਹਾਲ ਹੀ 'ਚ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਨਾਮਜ਼ਦ ਆਕਸਫੋਰਡ ਯੂਨੀਵਰਸਿਟੀ ਨੇ ਸਤਿਕਾਰਯੋਗ ਡਿਗਰੀ ਨਾਲ ਸਨਮਾਨਿਤ ਕੀਤਾ। ਖਬਰ ਮੁਤਾਬਕ ਗਾਇਕ ਨੂੰ ਇੱਥੇ ਆਯੋਜਿਤ ਸਮਾਰੋਹ 'ਚ ਸੰਗੀਤ 'ਚ ਡਾਕਟਰ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ।


ਰਾਹਤ ਅਲੀ ਖਾਨ ਨੇ ਟਵਿਟਰ 'ਤੇ ਪੋਸਟ ਕਰਦੇ ਹੋਏ ਕਿਹਾ,''ਸੰਸਾਰ ਦੇ ਸਭ ਤੋਂ ਮਸ਼ਹੂਰ ਵਿਦਿਅਕ ਅਦਾਰੇ ਆਕਸਫਰਡ ਯੂਨੀਵਰਸਿਟੀ ਤੋਂ ਇਹ ਡਿਗਰੀ ਪਾ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਖੁਸ਼ੀ ਦਾ ਦਿਨ ਹੈ ਅਤੇ ਇਸ ਦੇ ਨਾਲ ਪ੍ਰਸ਼ੰਸਕਾਂ ਲਈ ਖੁਸ਼ੀ ਦਾ ਮੌਕਾ ਹੈ, ਜਿਨ੍ਹਾਂ ਨੇ ਇਸ ਸਫਰ 'ਚ ਮੇਰਾ ਸਾਥ ਦਿੱਤਾ। ਇਸ ਸਨਮਾਨ ਨੂੰ ਹਾਸਲ ਕਰਨਾ ਬਹੁਤ ਵੱਡੀ ਉਪਲਬਧੀ ਹੈ ਅਤੇ ਮੈਂ ਖੁਸ਼ ਹਾਂ ਕਿ ਮੇਰੇ ਸੰਗੀਤ ਨੇ ਮੈਨੂੰ ਅਜਿਹੇ ਮੁਕਾਮ 'ਤੇ ਪੁੱਜਣ ਦੀ ਮਨਜ਼ੂਰੀ ਦਿੱਤੀ।''”
PunjabKesari
ਖਾਨ ਨੂੰ ਇਸ ਸਨਮਾਨ ਲਈ ਚੁਣਨ ਦੇ ਐਲਾਨ ਦੌਰਾਨ ਆਕਸਫੋਰਡ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਪਾਕਿਸਤਾਨੀ ਗਾਇਕ, ਕੱਵਾਲੀ ਦਾ ਸ਼ੂਰਮਾ ਅਤੇ ਮੁਸਲਿਮ ਸੂਫੀ ਦਾ ਅਧਿਆਤਮਿਕ ਸੰਗੀਤ ਕਰਾਰ ਦਿੱਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News