ਹੋਟਲ 'ਚ 2 ਕੇਲਿਆਂ ਦਾ ਬਿੱਲ ਦੇਖ ਰਾਹੁਲ ਬੋਸ ਦੇ ਉੱਡੇ ਹੋਸ਼

7/24/2019 1:15:04 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰੜੀਗੜ੍ਹ 'ਚ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਲਈ ਰਾਹੁਲ ਸ਼ਹਿਰ ਦੇ ਇਕ ਸ਼ਾਨਦਾਰ ਹੋਟਲ 'ਚ ਰੁੱਕੇ ਹੋਏ ਸਨ ਪਰ ਹੋਟਲ ਦੇ ਇਕ ਬਿ‍ੱਲ ਨੇ ਰਾਹੁਲ ਨੂੰ ਹੈਰਾਨ ਕਰ ਦਿੱਤਾ। ਰਾਹੁਲ ਬੋਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਕਿਵੇਂ ਇਕ ਆਲੀਸ਼ਾਨ ਹੋਟਲ 'ਚ ਦੋ ਕੇਲਿਆਂ ਦਾ ਬਿੱਲ 442 ਰੁਪਏ ਹੁੰਦਾ ਹੈ।


ਵੀਡੀਓ ਸ਼ੇਅਰ ਕਰ ਜਤਾਈ ਨਾਰਾਜ਼ਗੀ

ਰਾਹੁਲ ਨੇ ਹੋਟਲ 'ਚ ਕੇਲਿਆਂ ਦੇ ਇਸ ਬਿਲ 'ਤੇ ਨਾਰਾਜ਼ਗੀ ਜਤਾਈ ਹੈ। ਵੀਡੀਓ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੌਣ ਕਹਿੰਦਾ ਹੈ ਕਿ ਫਲ ਤੁਹਾਡੀ ਜ਼ਿੰਦਗੀ ਲਈ ਨੁਕਸਾਨਦਾਇਕ ਨਹੀਂ ਹਨ? ਮੈਂ ਸ਼ੂਟਿੰਗ ਕਾਰਨ ਫਾਇਫ ਸਟਾਰ ਹੋਟਲ 'ਚ ਰੁੱਕਿਆ ਹੋਇਆ ਸੀ। ਇੱਥੇ ਵਰਕਆਊਟ ਤੋਂ ਬਾਅਦ ਮੈਂ ਖਾਣ ਲਈ ਦੋ ਕੇਲੇ ਆਰਡਰ ਕੀਤੇ। ਕੇਲਿਆਂ ਨਾਲ ਇਕ ਬਿੱਲ ਵੀ ਸਾਹਮਣੇ ਆਇਆ, ਜਿਸ 'ਚ ਦੋ ਕੇਲਿਆਂ 'ਤੇ ਜੀ. ਐੱਸ. ਟੀ. ਲਗਾਉਂਦੇ ਹੋਏ ਬਿ‍ੱਲ ਬਣਿਆ 442 ਰੁਪਏ। ਰਾਹੁਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

 

ਲੋਕਾਂ ਨੇ ਕੀਤੇ ਮਜ਼ੇਦਾਰ ਕੁਮੈਂਟ

ਸੋਸ਼ਲ ਮੀਡੀਆ ਯੂਜ਼ਰਸ ਲੋਕ ਰਾਹੁਲ ਬੋਸ ਦੀ ਪੋਸਟ 'ਤੇ ਮਜ਼ੇਦਾਰ ਕੁਮੈਂਟ ਕਰ ਰਹੇ ਹਨ। ਕਿਸੇ ਨੇ ਲਿਖਿਆ ਹੈ,''ਜਿਨ੍ਹਾਂ ਜੀ. ਐੱਸ. ਟੀ. ਲੱਗਾ ਹੈ, ਉਨੇ 'ਚ ਤਾਂ ਇਕ ਦਰਜਨ ਕੇਲੇ ਆਉਂਦੇ ਹਨ।'' ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਹੋਟਲ ਖਿਲਾਫ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਕ ਨੇ ਲਿਖਿਆ, ''ਜੇਕਰ ਤੁਸੀਂ ਬਨਾਨਾ ਮੈਂਗੋ ਸ਼ੇਕ ਮੰਗਿਆ ਹੁੰਦਾ ਤਾਂ ਇਸ ਦੀ ਕੀਮਤ ਅਗਲੇ ਆਈਫੋਨ ਦੀ ਕੀਮਤ ਦੇ ਬਰਾਬਰ ਹੁੰਦੀ।''

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News