ਨਵੀਂ ਗਰਲਫਰੈਂਡ ਨੂੰ 2.5 ਕਰੋੜ ਦੀ ਕਾਰ ''ਚ ਘੁਮਾਉਂਦੇ ਹਨ ਰਾਹੁਲ, ਇੰਝ ਸ਼ੁਰੂ ਹੋਈ ਲਵ ਸਟੋਰੀ
6/24/2017 4:52:30 PM
ਮੁੰਬਈ— 'ਰਾਹੁਲ ਦੁਲਹਨੀਆ ਲੇ ਜਾਏਗਾ' 'ਚ ਆਨਸਕ੍ਰੀਨ ਡਿੰਪੀ ਗਾਂਗੁਲੀ ਨਾਲ ਦੂਜਾ ਵਿਆਹ ਕਰਵਾਉਣ ਵਾਲੇ 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਰਾਹੁਲ ਮਹਾਜਨ ਇਕ ਵਾਰ ਮੁੜ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਹਨ। ਡਿੰਪੀ ਨਾਲ ਤਲਾਕ ਲੈਣ ਤੋਂ ਬਾਅਦ ਰਾਹੁਲ ਹੁਣ ਮਾਡਲ ਤੇ ਅਭਿਨੇਤਰੀ ਅੰਮ੍ਰਿਤਾ ਮਾਨੇ ਨੂੰ ਡੇਟ ਕਰ ਰਹੇ ਹਨ।
ਰਾਹੁਲ ਅਕਸਰ ਅੰਮ੍ਰਿਤਾ ਨੂੰ ਆਪਣੀ ਮਹਿੰਗੀ ਕਾਰ 'ਚ ਘੁਮਾਉਂਦੇ ਨਜ਼ਰ ਆਉਂਦੇ ਹਨ। ਕੁਝ ਦਿਨ ਪਹਿਲਾਂ ਇਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਰਾਹੁਲ 2.55 ਕਰੋੜ ਦੀ ਕੀਮਤ ਵਾਲੀ ਆਡੀ ਆਰ 8 ਸਪਾਈਡਰ 'ਚ ਅੰਮ੍ਰਿਤਾ ਨੂੰ ਘੁਮਾਉਂਦੇ ਨਜ਼ਰ ਆ ਰਹੇ ਸਨ।
ਰਾਹੁਲ ਤੇ ਅੰਮ੍ਰਿਤਾ ਦੀ ਪਹਿਲੀ ਮੁਲਾਕਾਤ ਕੇਰਲ 'ਚ ਹੋਈ ਸੀ। ਜਿਥੇ ਕੇਰਲ 'ਚ ਦੋਵੇਂ ਇਕ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਸਨ। ਫਿਲਮ 'ਚ ਰਾਹੁਲ ਤੇ ਅੰਮ੍ਰਿਤਾ ਇਕੱਠੇ ਸਕ੍ਰੀਨ ਸ਼ੇਅਰ ਕਰ ਰਹੇ ਹਨ। ਸੈੱਟ 'ਤੇ ਮੁਲਾਕਾਤ ਤੋਂ ਬਾਅਦ ਦੋਵਾਂ ਦੀ ਦੋਸਤੀ ਤੇ ਫਿਰ ਡੇਟਿੰਗ ਸ਼ੁਰੂ ਹੋ ਗਈ।
ਕੁਝ ਸਮਾਂ ਪਹਿਲਾਂ ਹੀ ਰਾਹੁਲ ਨੇ ਆਪਣੇ ਟਵਿਟਰ 'ਤੇ ਅੰਮ੍ਰਿਤਾ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ ਤੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਨਿਊ ਬਿਗਨਿੰਗ।'
ਦੱਸਣਯੋਗ ਹੈ ਕਿ ਅੰਮ੍ਰਿਤਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਰਾਹੁਲ ਨਾਲ ਵੀ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ