B'Day Spl : ਇਸ ਫਿਲਮ ਨੇ ਰਾਹੁਲ ਰਾਏ ਨੂੰ ਬਣਾਇਆ 'ਆਸ਼ਿਕੀ ਬੁਆਏ'

2/9/2019 3:02:32 PM

ਮੁੰਬਈ(ਬਿਊਰੋ)— 1990 'ਚ ਫਿਲਮ 'ਆਸ਼ਿਕੀ' ਨਾਲ ਡੈਬਿਊ ਕਰਨ ਵਾਲੇ ਐਕਟਰ ਰਾਹੁਲ ਰਾਏ ਨੇ ਆਪਣੀ ਪਹਿਲੀ ਹੀ ਫਿਲਮ ਨਾਲ ਹੀ ਕਾਫੀ ਮਸ਼ਹੂਰ ਹੋ ਗਏ। ਇਸ ਤੋਂ ਬਾਅਦ ਆਪਣੇ ਪੂਰੇ ਕਰੀਅਰ ਦੌਰਾਨ ਉਨ੍ਹਾਂ ਦੀ ਕੋਈ ਵੀ ਫਿਲਮ ਇਨ੍ਹੀਂ ਹਿੱਟ ਨਾ ਹੋਈ। ਇਸ ਦਾ ਨਤੀਜਾ ਇਹ ਹੋਇਆ ਦੀ ਉਹ ਹਮੇਸ਼ਾ ਸਿਰਫ 'ਆਸ਼ਿਕੀ ਬੁਆਏ' ਦੀ ਇਮੇਜ 'ਚ ਹੀ ਬੱਝ ਕੇ ਰਹਿ ਗਏ। ਰਾਹੁਲ ਦਾ ਜਨਮਦਿਨ 9 ਫਰਵਰੀ 1968 ਨੂੰ ਹੋਇਆ ਸੀ। ਐਕਟਰ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ  ਕੁਝ ਖਾਸ ਗੱਲਾਂ ਬਾਰੇ।
PunjabKesari
'ਆਸ਼ਿਕੀ' ਤੋਂ ਬਾਅਦ ਰਾਹੁਲ ਦੀ ਕੋਈ ਵੀ ਫਿਲਮ ਖਾਸ ਕਮਾਲ ਨਾ ਦਿਖਾ ਸਕੀ। ਇਕ ਸਮਾਂ ਅਜਿਹਾ ਵੀ ਆ ਗਿਆ ਸੀ ਜਦੋਂ ਖੁਦ ਨੂੰ ਫਿਲਮਾਂ 'ਚ ਸਰਗਰਮ ਰੱਖਣ ਲਈ ਉਨ੍ਹਾਂ ਨੂੰ ਸੀ ਗਰੇਡ ਫਿਲਮਾਂ 'ਚ ਕੰਮ ਕਰਨਾ ਪਿਆ।Her story ਨਾਮ ਦੀ ਇਕ ਸੀ ਗਰੇਡ ਫਿਲਮ 'ਚ ਰਾਹੁਲ ਰਾਏ ਬੋਲਡ ਸੀਨ ਦਿੰਦੇ ਨਜ਼ਰ ਆਏ ਸਨ।
PunjabKesari
ਲੋਕ ਉਨ੍ਹਾਂ ਬਾਰੇ ਚਾਹੇ ਜੋ ਕੁਝ ਵੀ ਕਹਿੰਦੇ ਹੋਣ ਪਰ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਉਨ੍ਹਾਂ ਨੇ ਹਰ ਚੀਜ਼ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਬਸ ਉਸ ਨੂੰ ਬਰਕਰਾਰ ਨਹੀਂ ਰੱਖ ਪਾਏ। ਸਾਲ 1990 'ਚ ਆਪਣੀ ਡੈਬਿਊ ਫਿਲਮ 'ਆਸ਼ਿਕੀ' ਨਾਲ ਮਿਲੀ ਸਫਲਤਾ ਜਾਂ ਫਿਰ ਆਪਣੇ ਟੀ.ਵੀ. ਡੈਬਿਊ ਰਾਹੀਂ ਸਾਲ 2006 'ਚ 'ਬਿੱਗ ਬੌਸ' ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਣਾ ਹੋਵੇ।
PunjabKesari
ਕਰੀਅਰ 'ਚ ਆਪਣੀ ਅਸਫਲਤਾ ਨੂੰ ਲੈ ਕੇ ਰਾਹੁਲ ਨੇ ਇਕ ਇੰਟਰਵਿਊ 'ਚ ਮੀਡੀਆ ਨੂੰ ਕਿਹਾ ਸੀ ਕਿ ਉਹ ਆਸ਼ਿਕੀ ਬੁਆਏ ਦੇ ਠੱਪੇ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ।
PunjabKesari
ਉਨ੍ਹਾਂ ਨੇ ਕਿਹਾ ਕਿ ਉਹ ਇਸ ਫਿਲਮ ਦੀ ਸਫਲਤਾ ਤੋਂ ਖੁਸ਼ ਹੈ ਪਰ ਇਕ ਐਕਟਰ ਹੋਣ ਦੇ ਨਾਅਤੇ ਉਹ ਉਸ ਦਾਇਰੇ ਤੋਂ ਬਾਹਰ ਕੁਝ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ। ਦੱਸ ਦੇਈਏ ਕਿ ਰਾਹੁਲ ਰਜਨੀਤੀ 'ਚ ਵੀ ਹੱਥ ਅਜਮਾ ਚੁੱਕੇ ਹਨ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News