ਸਮਿਤਾ ਪਾਟਿਲ ਦੇ ਪਿਆਰ 'ਚ ਪੈ ਕੇ ਰਾਜ ਬੱਬਰ ਨੇ ਖੁਦ ਤਬਾਹ ਕੀਤਾ ਸੀ ਪਹਿਲੀ ਪਤਨੀ ਦਾ ਘਰ

6/23/2018 5:08:25 PM

ਮੁੰਬਈ(ਬਿਊਰੋ)— 80 ਦੇ ਦਹਾਕੇ 'ਚ ਰਾਜ ਬੱਬਰ ਬਾਲੀਵੁੱਡ ਦਾ ਉਹ ਚਮਕਦਾ ਸਿਤਾਰਾ ਸੀ, ਜਿਸ ਦੀ ਇਕ ਝਲਕ ਪਾਉਣ ਲਈ ਲੜਕੀਆਂ ਦੀਵਾਨੀਆਂ ਰਹਿੰਦੀਆਂ ਸਨ। ਰਾਜ ਬੱਬਰ 38 ਸਾਲ ਦੇ ਕਰੀਅਰ 'ਚ ਆਪਣੀਆਂ ਫਿਲਮਾਂ ਨਾਲ ਨਾ ਸਿਰਫ ਲੋਕਾਂ ਦਾ ਮਨੋਰੰਜਨ ਕੀਤਾ ਸਗੋਂ ਅੱਜ ਦੀ ਤਾਰੀਖ 'ਚ ਮਸ਼ਹੂਰ ਰਾਜਨੇਤਾ ਵੀ ਹਨ। ਰਾਜ ਬੱਬਰ ਦਾ ਜਨਮ 23 ਜੂਨ ਨੂੰ ਹੋਇਆ ਸੀ।
PunjabKesari
ਫਿਲਮ 'ਚ ਆਉਣ ਤੋਂ ਪਹਿਲਾਂ ਰਾਜ ਬੱਬਰ ਨੇ ਸਟ੍ਰੀਟ ਥਿਏਟਰ ਤੋਂ ਅਦਾਕਾਰੀ ਦੀ ਟਰੇਨਿੰਗ ਲਈ ਸੀ। ਇਸ ਤੋਂ ਬਾਅਦ ਰਾਜ ਬੱਬਰ ਦਿੱਲੀ ਤੋਂ ਮੁੰਬਈ ਸ਼ਿਫਟ ਹੋ ਗਏ। ਰਾਜ ਬੱਬਰ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਉਸ ਸਮੇਂ ਦੀ ਟਾਪ ਅਦਾਕਾਰਾ ਰੀਨਾ ਰਾਏ ਨਾਲ ਕੀਤੀ ਸੀ। ਫਿਲਮ 'ਇਨਸਾਫ ਕਾ ਤਰਾਜੂ' 'ਚ ਰਾਜ ਬੱਬਰ ਨੇ ਇਕ ਬਲਾਤਕਾਰੀ ਦਾ ਕਿਰਦਾਰ ਨਿਭਾਇਆ ਸੀ।
PunjabKesari
ਇਸ ਕਿਰਦਾਰ ਨੇ ਹੀ ਰਾਜ ਬੱਬਰ ਨੂੰ ਬਾਲੀਵੁੱਡ 'ਚ ਪਛਾਣ ਦਿਵਾਈ ਤੇ ਫਿਰ ਉਨ੍ਹਾਂ ਨੇ ਕਦੇ ਵੀ ਪਿੱਛੇ ਨਹੀਂ ਮੁੜ ਕੇ ਦੇਖਿਆ। ਇਸ ਫਿਲਮ 'ਚ ਰਾਜ ਬੱਬਰ ਨੂੰ ਜੀਨਤ ਅਮਾਨ ਨਾਲ ਰੇਪ ਸੀਨ ਕਰਨਾ ਸੀ, ਜਿਸ ਦੀ ਵਜ੍ਹਾ ਨਾਲ ਉਹ ਕਾਫੀ ਘਰਬਾ ਗਏ ਸਨ। ਰਾਜ ਬੱਬਰ ਇਸ ਗੱਲ ਨੂੰ ਲੈ ਕੇ ਕਾਫੀ ਡਰੇ ਹੋਏ ਸਨ ਕਿ ਉਹ ਨਵੇਂ ਸਨ ਤੇ ਜੀਨਤ ਅਮਾਨ ਇੰਨੀ ਵੱਡੀ ਅਦਾਕਾਰਾ ਸੀ।
PunjabKesari
'ਇਨਸਾਫ ਕਾ ਤਰਾਜੂ' ਫਿਲਮ ਤੋਂ ਬਾਅਦ ਰਾਜ ਬੱਬਰ ਬੀ. ਆਰ. ਚੋਪੜਾ. ਦੇ ਪਸੰਦੀਦਾ ਐਕਟਰ ਬਣ ਗਏ। ਉਨ੍ਹਾਂ ਨੇ ਲਗਭਗ ਆਪਣੀਆਂ ਸਾਰੀਆਂ ਫਿਲਮਾਂ 'ਚ ਰਾਜ ਬੱਬਰ ਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ ਸੀ। ਰਾਜ ਬੱਬਰ ਅਜਿਹੇ ਹੀਰੋ ਸਨ, ਜਿਨ੍ਹਾਂ ਨੇ ਵਿਲੇਨ ਤੋਂ ਲੈ ਕੇ ਹੀਰੋ ਦੇ ਸਾਰੇ ਕਿਰਦਾਰਾਂ 'ਚ ਆਪਣੇ-ਆਪ ਨੂੰ ਫਿੱਟ ਕਰ ਲੈਂਦੇ ਸਨ। ਰਾਜ ਬੱਬਰ ਫਿਲਮਾਂ ਤੋਂ ਇਲਾਵਾ ਆਪਣੇ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਜ਼ਿਆਦਾ ਚਰਚਾ 'ਚ ਰਹੇ ਹਨ।
PunjabKesari
ਜਦੋਂ ਰਾਜ ਬੱਬਰ ਸੰਘਰਸ਼ ਕਰ ਰਹੇ ਸਨ ਉਦੋਂ ਨਾਦਿਰਾ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਦੋਵਾਂ ਨੇ ਸਾਲ 1975 'ਚ ਵਿਆਹ ਕਰਵਾ ਲਿਆ ਸੀ। ਰਾਜ ਬੱਬਰ ਨੇ ਦੋ ਵਿਆਹ ਕਰਵਾਏ ਸਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਨਾਦਿਰਾ ਤੇ ਦੂਜੀ ਦਾ ਨਾਂ ਸਮਿਤਾ ਪਾਟਿਲ ਹੈ। ਕਿਹਾ ਜਾਂਦਾ ਹੈ ਕਿ ਫਿਲਮ 'ਭੀਗੀ ਪਲਕੇਂ' ਦੌਰਾਨ ਰਾਜ ਬੱਬਰ ਤੇ ਸਮਿਤਾ ਪਾਟਿਲ ਨੂੰ ਪਿਆਰ ਹੋ ਗਿਆ ਸੀ। ਰਾਜ ਬੱਬਰ ਉਸ ਸਮੇਂ ਸਮਿਤਾ ਦੇ ਪਿਆਰ 'ਚ ਇਸ ਕਦਰ ਪਾਗਲ ਸਨ ਕਿ ਉਨ੍ਹਾਂ ਨੂੰ ਹੋਰ ਕੁਝ ਨਜ਼ਰ ਹੀ ਨਹੀਂ ਆ ਰਿਹਾ ਸੀ।
PunjabKesari
ਸਮਿਤਾ ਦੀ ਦੀਵਾਨਗੀ ਰਾਜ ਬੱਬਰ ਦੇ ਸਿਰ ਇੰਨੀ ਜ਼ਿਆਦਾ ਚੜ੍ਹ ਗਈ ਸੀ ਕਿ 80 ਦੇ ਦਹਾਕੇ 'ਚ ਹੀ ਰਾਜ ਬੱਬਰ ਲਿਵ-ਇਨ- ਰਿਲੇਸ਼ਨਸ਼ਿਪ 'ਚ ਰਹਿਣ ਲੱਗੇ ਸਨ। ਇਸ ਦੇ ਨਾਲ ਹੀ ਰਾਜ ਨੇ ਨਾਦਿਰਾ ਨੂੰ ਛੱਡ ਸਮਿਤਾ ਨਾਲ ਵਿਆਹ ਕਰਵਾ ਲਿਆ ਸੀ। ਰਾਜ ਬੱਬਰ ਦੇ 3 ਬੱਚੇ ਹਨ। ਜੂਹੀ, ਪ੍ਰਤੀਕ ਬੱਬਰ ਤੇ ਆਰਿਆ ਬੱਬਰ। ਜੂਹੀ ਤੇ ਆਰਿਆ ਬੱਬਰ ਨਾਦਿਰਾ ਦੇ ਬੱਚੇ ਹਨ ਤੇ ਪ੍ਰਤੀਕ ਸਮਿਤਾ ਦਾ ਬੇਟਾ ਹੈ।
PunjabKesari
ਸਮਿਤਾ ਦੇ ਦਿਹਾਂਤ ਤੋਂ ਬਾਅਦ ਰਾਜ ਬੱਬਰ ਫਿਰ ਤੋਂ ਆਪਣੀ ਪਹਿਲੀ ਪਤਨੀ ਨਾਦਿਰਾ ਕੋਲ ਵਾਪਸ ਪਰਤ ਆਏ ਸਨ। ਰਾਜ ਬੱਬਰ ਨੇ 38 ਸਾਲ ਦੇ ਫਿਲਮੀ ਕਰੀਅਰ 'ਚ ਇਕ ਤੋਂ ਵਧ ਇਕ ਸੁਪਰਹਿੱਚ ਫਿਲਮਾਂ 'ਚ ਕੰਮ ਕੀਤਾ, ਜਿਸ 'ਚ 'ਨਿਕਾਹ', 'ਸੌ ਦਿਨ ਸਾਸ ਕੇ', 'ਇਨਸਾਫ ਕਾ ਤਰਾਜੂ', 'ਓਮਰਾਵ ਜਾਨ' ਤੇ 'ਦੌਲਤ' ਵਰਗੀਆਂ ਫਿਲਮਾਂ ਸ਼ਾਮਲ ਹਨ।
PunjabKesari
ਰਾਜ ਬੱਬਰ ਨੇ ਫਿਲਮਾਂ ਤੋਂ ਇਲਾਵਾ ਟੀ. ਵੀ. ਇੰਡਸਟਰੀ 'ਚ ਵੀ ਕੰਮ ਕਰ ਚੁੱਕੇ ਹਨ। ਰਾਜ ਬੱਬਰ ਨੇ ਮਸ਼ਹੂਰ ਟੀ. ਵੀ. ਸੀਰੀਅਲ 'ਮਹਾਭਾਰਤ' 'ਚ ਭਰਤ ਦਾ ਕਿਰਦਾਰ ਨਿਭਾਇਆ ਸੀ। ਫਿਲਮਾਂ ਤੋਂ ਇਲਾਵਾ ਰਾਜ ਬੱਬਰ ਰਾਜਨੀਤੀ 'ਚ ਵੀ ਚੰਗਾ ਮੁਕਾਮ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਸਾਲ 1989 'ਚ ਕੀਤੀ ਸੀ। ਫਿਲਹਾਲ ਰਾਜ ਬੱਬਰ ਕਾਂਗਰਸ ਪਾਰਟੀ ਨਾਲ ਜੁੜੇ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News