ਵਿਵਾਦਾਂ ਨਾਲ ਭਰੀ ਰਹੀ ਰਾਜ ਬੱਬਰ ਦੀ ''ਲਵ ਸਟੋਰੀ'', ਜਾਣੋ ਜ਼ਿੰਦਗੀ ਦੇ ਅਜੀਬੋ-ਗਰੀਬ ਕਿੱਸੇ
6/23/2019 3:14:25 PM
ਮੁੰਬਈ (ਬਿਊਰੋ) — ਰਾਜ ਬੱਬਰ ਨੇ ਬਾਲੀਵੁੱਡ ਦੇ ਨਾਲ-ਨਾਲ ਸਿਆਸਤ 'ਚ ਵੀ ਖੂਬ ਨਾਂ ਕਮਾਇਆ। 80 ਦੇ ਦਹਾਕੇ 'ਚ ਰਾਜ ਬੱਬਰ ਲੜਕੀਆਂ ਦੇ ਦਿਲਾਂ 'ਤੇ ਰਾਜ ਕਰਦੇ ਸਨ। 38 ਸਾਲ ਦੇ ਕਰੀਅਰ 'ਚ ਆਪਣੀਆਂ ਫਿਲਮਾਂ ਨਾਲ ਉਨ੍ਹਾਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਰਾਜ ਬੱਬਰ 23 ਜੂਨ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਅੱਜ ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।
ਸਟ੍ਰੀਟ ਥਿਏਟਰ ਤੋਂ ਲਈ ਐਕਟਿੰਗ ਦੀ ਟਰੇਨਿੰਗ
ਫਿਲਮਾਂ 'ਚ ਆਉਣ ਤੋਂ ਪਹਿਲਾਂ ਰਾਜ ਬੱਬਰ ਨੇ ਸਟ੍ਰੀਟ ਥਿਏਟਰ ਤੋਂ ਐਕਟਿੰਗ ਦੀ ਟਰੇਨਿੰਗ ਲਈ ਸੀ। ਇਸ ਤੋਂ ਬਾਅਦ ਰਾਜ ਬੱਬਰ ਦਿੱਲੀ ਤੋਂ ਮੁੰਬਈ ਸ਼ਿਫਟ ਹੋ ਗਏ। ਰਾਜ ਬੱਬਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਸ ਸਮੇਂ ਦੀ ਟੌਪ ਅਦਾਕਾਰਾ ਰੀਨਾ ਰਾਏ ਨਾਲ ਕੀਤੀ ਸੀ।
'ਇਨਸਾਫ ਕਾ ਤਰਾਜੂ' 'ਚ ਨੇਗੇਟਿਵ ਕਿਰਦਾਰ ਨਿਭਾਇਆ
'ਇਨਸਾਫ ਕਾ ਤਰਾਜੂ' 'ਚ ਰਾਜ ਬੱਬਰ ਨੇਗੇਟਿਵ ਕਿਰਦਾਰ 'ਚ ਦਿਸੇ ਸਨ। ਇਸ ਫਿਲਮ 'ਚ ਰਾਜ ਬੱਬਰ ਨੂੰ ਜੀਨਤ ਅਮਾਨ ਨਾਲ ਰੇਪ ਸੀਨ ਕਰਨਾ ਸੀ, ਜਿਸ ਕਾਰਨ ਉਹ ਕਾਫੀ ਘਬਰਾ ਗਏ ਸਨ। ਰਾਜ ਬੱਬਰ ਇਸ ਗੱਲ ਨੂੰ ਲੈ ਕੇ ਡਰੇ ਸਨ ਕਿਉਂਕਿ ਉਹ ਨਵੇਂ ਅਦਾਕਾਰ ਸਨ ਅਤੇ ਜੀਨਤ ਅਮਾਨ ਬਾਲੀਵੁੱਡ ਦੀ ਵੱਡੀ ਅਦਾਕਾਰਾ ਸੀ।
ਨਿੱਜੀ ਰਿਸ਼ਤਿਆਂ ਨੂੰ ਲੈ ਕੇ ਖੂਬ ਚਰਚਾ 'ਚ ਰਹੇ
ਰਾਜ ਬੱਬਰ ਫਿਲਮਾਂ ਤੋਂ ਇਲਾਵਾ ਆਪਣੇ ਨਿੱਜੀ ਰਿਸ਼ਤਿਆਂ ਲਈ ਵੀ ਕਾਫੀ ਚਰਚਾ 'ਚ ਰਹੇ। ਰਾਜ ਬੱਬਰ ਸੰਘਰਸ਼ ਕਰ ਰਹੇ ਸਨ ਉਦੋਂ ਹੀ ਉਨ੍ਹਾਂ ਨੂੰ ਨਾਦਿਰਾ ਬੱਬਰ ਨਾਲ ਪਿਆਰ ਹੋ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਸਾਲ 1975 'ਚ ਵਿਆਹ ਕਰਵਾ ਲਿਆ ਸੀ।
ਦੋ ਵਿਆਹ ਕਰਵਾਏ ਸਨ ਰਾਜ ਬੱਬਰ
ਰਾਜ ਬੱਬਰ ਨੇ ਦੋ ਵਿਆਹ ਕਰਵਾਏ ਸਨ। ਉਨ੍ਹਾਂ ਨੇ ਪਹਿਲਾਂ ਨਾਦਿਰਾ ਨਾਲ ਵਿਆਹ ਕਰਵਾਇਆ ਸੀ। ਬਾਅਦ 'ਚ ਫਿਲਮ 'ਭੀਗੀ ਪਲਕੇਂ' ਦੌਰਾਨ ਰਾਜ ਬੱਬਰ ਨੂੰ ਸਮਿਤਾ ਪਾਟਿਲ ਨਾਲ ਪਿਆਰ ਹੋ ਗਿਆ ਸੀ। ਨਾਦਿਰਾ ਤੋਂ ਵੱਖ ਹੋ ਕੇ ਉਨ੍ਹਾਂ ਨੇ ਸਮਿਤਾ ਪਾਟਿਲ ਨਾਲ ਵਿਆਹ ਕਰਵਾ ਲਿਆ ਸੀ। ਰਾਜ ਬੱਬਰ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚ ਜੂਹੀ, ਆਰਿਆ ਬੱਬਰ, ਪ੍ਰਤੀਕ ਬੱਬਰ ਹਨ। ਜੂਹੀ ਤੇ ਆਰਿਆ ਨਾਦਿਰਾ ਦੇ ਬੱਚੇ ਹਨ ਅਤੇ ਉਥੇ ਹੀ ਪ੍ਰਤੀਕ, ਸਮਿਤਾ ਚੇ ਰਾਜ ਬੱਬਰ ਦੇ ਬੇਟੇ ਹਨ। ਸਮਿਤਾ ਦੇ ਦਿਹਾਂਤ ਤੋਂ ਬਾਅਦ ਰਾਜ ਬੱਬਰ ਨੇ ਫਿਰ ਤੋਂ ਪਹਿਲੀ ਪਤਨੀ ਨਾਦਿਰਾ ਕੋਲ ਵਾਪਸ ਪਰਤ ਗਏ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ