ਇਮਰਾਨ ਖਾਨ ਨੇ ਮਾਰਿਆ ਇਕ ਹੋਰ ਛੱਕਾ, ਬਾਲੀਵੁੱਡ ਨੂੰ ਦਿੱਤਾ ਵੱਡਾ ਤੋਹਫਾ

11/30/2018 1:04:36 PM

ਮੁੰਬਈ(ਬਿਊਰੋ) : ਪਾਕਿਸਤਾਨ ਸਰਕਾਰ ਨੇ ਬਾਲੀਵੁੱਡ ਦੇ ਕਪੂਰ ਖਾਨਦਾਨ ਨੂੰ ਬਹੁਤ ਇਕ ਚੰਗੀ ਖੁਸ਼ਖਬਰੀ ਦਿੱਤੀ ਹੈ, ਜਿਸ ਨਾਲ ਭਾਰਤ 'ਚ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਨੇ ਬਾਲੀਵੁੱਡ ਦੇ ਦਿੱਗਜ ਕਲਾਕਾਰ ਪ੍ਰਿਥਵੀਰਾਜ ਕਪੂਰ ਦੇ ਜੱਦੀ ਘਰ ਨੂੰ ਮਿਊਜ਼ਿਅਮ 'ਚ ਬਦਲਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਕਿੱਸਾ ਖਵਾਨੀ ਬਾਜ਼ਾਰ 'ਚ ਮੌਜੂਦ ਕਪੂਰ ਖਾਨਦਾਨ ਦੇ ਜੱਦੀ ਘਰ ਨੂੰ ਉਹ ਮਿਊਜ਼ਿਅਮ 'ਚ ਤਬਦੀਲ ਕਰੇਗੀ। ਦਰਅਸਲ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਅਪੀਲ ਨੂੰ ਕਬੂਲ ਕਰ ਲਿਆ ਹੈ। ਪ੍ਰਿਥਵੀਰਾਜ ਕਪੂਰ  ਅਤੇ ਉਨ੍ਹਾਂ ਦੇ ਬੇਟੇ ਰਾਜ ਕਪੂਰ ਦਾ ਜਨਮ ਇਸ ਹਵੇਲੀ 'ਚ ਹੀ ਹੋਇਆ ਸੀ। ਪ੍ਰਿਥਵੀਰਾਜ ਕਪੂਰ ਨੇ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਕਪੂਰ ਖਾਨਦਾਨ ਵਲੋਂ ਪ੍ਰਿਥਵੀਰਾਜ ਕਪੂਰ ਨੇ ਹੀ ਸਿਨੇਮਾ 'ਚ ਐਕਟਿੰਗ ਦੀ ਨੀਂਹ ਰੱਖੀ ਸੀ, ਜਿਸ ਕਰਕੇ ਉਨ੍ਹਾਂ ਨੂੰ ਹਿੰਦੀ ਸਿਨੇਮਾ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਵੱਖਰੀ ਪਛਾਣ ਦਿੱਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਈਲੈਂਟ ਫਿਲਮਾਂ ਨਾਲ ਕੀਤੀ ਸੀ। ਉਨ੍ਹਾਂ ਨੇ ਭਾਰਤ ਦੀ ਪਹਿਲੀ ਬੋਲਣ ਵਾਲੀ ਫਿਲਮ 'ਆਲਮ ਆਰਾ' 'ਚ ਮੁੱਖ ਭੂਮਿਕਾ ਵੀ ਨਿਭਾਈ ਸੀ। ਪ੍ਰਿਥਵੀਰਾਜ ਕਪੂਰ ਨੂੰ 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ 'ਪਦਮ ਭੂਸ਼ਣ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਪ੍ਰਿਥਵੀਰਾਜ ਕਪੂਰ ਦੇ ਪਿਤਾ ਨੇ ਬਣਵਾਈ ਸੀ ਹਵੇਲੀ
ਦੱਸ ਦੇਈਏ ਕਿ ਕਿੱਸਾ ਖਵਾਨੀ 'ਚ ਕਪੂਰ ਹਵੇਲੀ ਪ੍ਰਿਥਵੀਰਾਜ ਕਪੂਰ ਦੇ ਪਿਤਾ ਨੇ ਬਣਾਈ ਸੀ। ਪ੍ਰਿਥਵੀਰਾਜ ਕਪੂਰ ਦੇ ਬੇਟੇ ਕਪੂਰ ਦਾ ਜਨਮ ਪੇਸ਼ਾਵਰ 'ਚ 14 ਦਸੰਬਰ 1924 ਨੂੰ ਹੋਇਆ ਸੀ। ਸਾਲ 1947  'ਚ ਹੋਈ ਵੰਡ ਕਾਰਨ ਕਪੂਰ ਪਰਿਵਾਰ ਪੇਸ਼ਾਵਰ ਛੱਡ ਕੇ ਭਾਰਤ ਆ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News