ਮਨੀ ਲਾਂਡਰਿੰਗ ’ਚ ਸ਼ਿਲਪਾ ਦਾ ਨਾਂ ਜੁੜਨ ’ਤੇ ਭੜਕੇ ਰਾਜ ਕੁੰਦਰਾ

11/1/2019 9:02:32 AM

ਮੁੰਬਈ(ਬਿਊਰੋ)– ਬਾਲੀਵੁੱਡ ਦੀ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਇਕ ਜ਼ਮੀਨ ਦੀ ਡੀਲਿੰਗ ਦੇ ਮਾਮਲੇ ਵਿਚ ਕੁਝ ਦਿਨ ਪਹਿਲਾਂ ਈ. ਡੀ. ਨੇ ਪੁੱਛਗਿੱਛ ਲਈ ਸੱਦਿਆ ਸੀ। ਰਾਜ ਕੁੰਦਰਾ ਇਸ ਕਾਰਨ ਬੇਹੱਦ ਨਾਰਾਜ਼ ਹਨ ਕਿ ਮੇਰੀ ਪਤਨੀ ਸ਼ਿਲਪਾ ਦਾ ਨਾਂ ਜਬਰੀ ਇਸ ਘਟਨਾ ਚੱਕਰ ਨਾਲ ਜੋੜਿਆ ਜਾ ਰਿਹਾ ਹੈ। ਉਹ ਇਸ ਸਬੰਧੀ ਮੀਡੀਆ ਨੂੰ ਨੋਟਿਸ ਭੇਜਣ ਦੀ ਤਿਆਰੀ ਵਿਚ ਹਨ।

PunjabKesari
ਰਾਜ ਕੁੰਦਰਾ ਨੇ ਪੂਰੇ ਮਾਮਲੇ ’ਤੇ ਆਪਣਾ ਬਿਆਨ ਜਾਰੀ ਕਰ ਕੇ ਕਿਹਾ ਕਿ ਈ. ਡੀ. ਨੇ ਕਿਸੇ ਹੋਰ ਮਾਮਲੇ ਵਿਚ ਪੁੱਛਗਿੱਛ ਲਈ ਮੈਨੂੰ ਸੱਦਿਆ ਸੀ ਪਰ ਪੂਰੇ ਮਾਮਲੇ ਵਿਚ ਸ਼ਿਲਪਾ ਦਾ ਨਾਂ ਐਵੇਂ ਹੀ ਜੋੜ ਦਿੱਤਾ ਗਿਆ। ਮੈਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਪਰ ਮੈਂ ਕੁਝ ਮੀਡੀਆ ਹਾਊਸਾਂ ਨਾਲ ਨਾਰਾਜ਼ ਹਾਂ, ਜਿਨ੍ਹਾਂ ਨੇ ਆਪਣੀਆਂ ਸੁਰਖੀਆਂ ਨੂੰ ਮਸਾਲੇਦਾਰ ਬਣਾਉਣ ਲਈ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News