ਰਾਜਾਮੌਲੀ ਦੀ ਆਗਾਮੀ ਫਿਲਮ ''ਆਰ. ਆਰ. ਆਰ.'' ਦੇ ਪ੍ਰੀ-ਪ੍ਰੋਡਕਸ਼ਨ ''ਚ ਲੱਗੇਗਾ ਇਕ ਸਾਲ ਦਾ ਸਮਾਂ

3/9/2019 1:51:48 PM

ਮੁੰਬਈ (ਬਿਊਰੋ)— 'ਬਾਹੂਬਲੀ' ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਆਪਣੀ ਆਗਾਮੀ ਵੱਡੀ ਫਿਲਮ 'ਆਰ. ਆਰ. ਆਰ.' ਪ੍ਰਤੀ ਹੁਣ ਤੋਂ ਹੀ ਦਰਸ਼ਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਨੌਜਵਾਨ ਟਾਈਗਰ ਐੱਨ. ਟੀ. ਆਰ. ਤੇ ਮੇਗਾ ਪਾਵਰਸਟਾਰ ਰਾਮ ਚਰਨ ਸਟਾਰਰ 'ਆਰ. ਆਰ. ਆਰ.' ਬਹੁ-ਚਰਚਿਤ ਫਿਲਮਾਂ 'ਚੋਂ ਇਕ ਹੈ। ਰਾਜਾਮੌਲੀ ਜੋ ਆਪਣੀਆਂ ਦਮਦਾਰ ਕਹਾਣੀਆਂ ਨੂੰ ਲੈ ਕੇ ਪ੍ਰਸਿੱਧ ਹਨ, ਉਹ ਲੰਮੇ ਪ੍ਰੀ-ਪ੍ਰੋਡਕਸ਼ਨ ਸਮੇਂ ਲਈ ਵੀ ਜਾਣੇ ਜਾਂਦੇ ਹਨ। 'ਬਾਹੂਬਲੀ' ਸੀਰੀਜ਼ ਨੂੰ 5 ਸਾਲਾਂ 'ਚ ਬਣਾਇਆ ਗਿਆ ਸੀ ਪਰ ਇਸ ਦੇ ਪ੍ਰੀ-ਪ੍ਰੋਡਕਸ਼ਨ 'ਚ ਡੇਢ ਸਾਲ ਦਾ ਸਮਾਂ ਲਗਾਇਆ ਗਿਆ ਸੀ। ਆਪਣੀ ਇਸ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਰਾਜਾਮੌਲੀ ਨੇ ਆਪਣੀ ਆਗਾਮੀ ਫਿਲਮ 'ਆਰ. ਆਰ. ਆਰ.' 'ਚ 1 ਸਾਲ ਦੇ ਪ੍ਰੀ-ਪ੍ਰੋਡਕਸ਼ਨ ਸਮੇਂ ਦਾ ਨਿਵੇਸ਼ ਕੀਤਾ ਹੈ, ਜਿਸ ਨੂੰ 2020 'ਚ ਰਿਲੀਜ਼ ਕੀਤਾ ਜਾਵੇਗਾ।

ਹਾਵਰਡ ਇੰਡੀਅਨ ਕਾਨਫਰੰਸ 'ਚ ਰਾਜਾਮੌਲੀ ਨੇ ਕਿਹਾ ਸੀ ਕਿ 'ਆਰ. ਆਰ. ਆਰ.' ਇਕ ਪੈਨ-ਇੰਡੀਅਨ ਫਿਲਮ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰੇਗੀ। 'ਬਾਹੂਬਲੀ' ਫਰੈਂਚਾਇਜ਼ੀ ਦੀ ਸਫਲਤਾ ਤੋਂ ਬਾਅਦ ਐੱਸ. ਐੱਸ. ਰਾਜਾਮੌਲੀ ਇਕ ਹੋਰ ਬਹੁ-ਭਾਸ਼ੀ ਫਿਲਮ ਬਣਾ ਰਹੇ ਹਨ, ਜਿਸ ਨੂੰ ਰਾਸ਼ਟਰੀ ਸਿਨੇਮਾ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ ਫਿਲਮ ਨਾਲ ਨਿਰਮਾਤਾ ਐੱਸ. ਐੱਸ. ਰਾਜਾਮੌਲੀ ਦੀ ਆਖਰੀ ਫਿਲਮ 'ਬਾਹੂਬਲੀ : ਦਿ ਕਨਕਲੂਜ਼ਨ' ਦੀ ਸ਼ਾਨ ਨੂੰ ਪਾਰ ਕਰਦਿਆਂ ਇਕ ਅਦਭੁੱਤ ਸਿਨੇਮਾਈ ਅਨੁਭਵ ਪੇਸ਼ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਫਿਲਮ ਦੇ ਡਾਇਲਾਗ ਸਾਈਂ ਮਾਧਵ ਤੇ ਮਦਨ ਕਾਰਫੀ ਵਲੋਂ ਲਿਖੇ ਗਏ ਹਨ ਤੇ ਐਡੀਟਿੰਗ ਰਾਸ਼ਟਰੀ ਪੁਰਸਕਰਾਰ ਜੇਤੂ ਫਿਲਮ ਐਡੀਟਰ ਸ਼੍ਰੀਕਰ ਪ੍ਰਸਾਦ ਵਲੋਂ ਕੀਤੀ ਜਾਵੇਗੀ।

ਐੱਸ. ਐੱਸ. ਰਾਜਾਮੌਲੀ ਦੀ ਇਸ ਫਿਲਮ 'ਚ ਉਨ੍ਹਾਂ ਦੀ ਡ੍ਰੀਮ ਟੀਮ ਇਕ ਵਾਰ ਮੁੜ ਇਕੱਠੀ ਕੰਮ ਕਰਦੀ ਨਜ਼ਰ ਆਵੇਗੀ, ਜਿਨ੍ਹਾਂ ਨਾਲ ਇਸ ਤੋਂ ਪਹਿਲਾਂ 'ਬਾਹੂਬਲੀ' ਸੀਰੀਜ਼ 'ਚ ਉਨ੍ਹਾਂ ਨੇ ਇਕੱਠਿਆਂ ਕੰਮ ਕੀਤਾ ਸੀ। ਇਸ ਟੀਮ 'ਚ ਵਿਜੇਂਦਰ ਪ੍ਰਸਾਦ ਵਰਗਾ ਨਾਮੀ ਨਾਂ ਸ਼ਾਮਲ ਹੈ, ਜਿਨ੍ਹਾਂ ਨੇ ਕਹਾਣੀ ਲਿਖੀ ਹੈ, ਕਾਸਟਿਊਮ ਡਿਜ਼ਾਈਨਰ ਰਾਮਾ ਰਾਜਾਮੌਲੀ, ਵੀ. ਐੱਫ. ਐਕਸ. ਸੁਪਰਵਾਈਜ਼ਰ ਵੀ. ਸ਼੍ਰੀਨਿਵਾਸ ਮੋਹਨ, ਐੱਮ. ਐੱਮ. ਕੇਰਾਵਨੀ ਦਾ ਮਿਊਜ਼ਿਕ, ਸਾਬੂ ਸਿਰਿਲ ਵਲੋਂ ਪ੍ਰੋਡਕਸ਼ਨ ਡਿਜ਼ਾਈਨ ਤੇ ਕੇ. ਕੇ. ਸੇਂਥਿਲ ਕੁਮਾਰ ਵਲੋਂ ਸਿਨੇਮਾਟੋਗ੍ਰਾਫੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਡੀ. ਪਾਰਵਤੀ ਵਲੋਂ ਪੇਸ਼ਕਸ਼ ਇਸ ਫਿਲਮ ਨੂੰ ਡੀ. ਵੀ. ਵੀ. ਐਂਟਰਟੇਨਮੈਂਟ ਬੈਨਰ ਹੇਠ ਬਣਾਇਆ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News