ਰਜਨੀਕਾਂਤ ਦੀ ਨਵੀਂ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ (ਵੀਡੀਓ)

9/8/2018 3:50:51 PM

ਮੁੰਬਈ (ਬਿਊਰੋ)— ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'PETTA' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਪੋਸਟਰ 'ਚ ਇਕ ਵਾਰ ਰਜਨੀਕਾਂਤ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਜ਼ਬਰਦਸਤ ਸਟਾਈਲ ਦੀ ਝਲਕ ਦੇਖਣ ਨੂੰ ਮਿਲੀ। ਫਿਲਮ ਦੇ ਪੋਸਟਰ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ 'ਚ ਉਸ ਦਾ ਕਿਰਦਾਰ ਫਿਰ ਤੋਂ ਵੱਖਰਾ ਹੋਵੇਗਾ। 'PETTA' ਦੇ ਮੋਸ਼ਨ ਪੋਸਟਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਪੋਸਟਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ।


ਦੱਸਣਯੋਗ ਹੈ ਕਿ ਫਿਲਮ 'PETTA' ਦਾ ਨਿਰਦੇਸ਼ਨ ਕਾਰਤਿਕ ਸ਼ੁਭਰਾਜ ਵਲੋਂ ਕੀਤਾ ਗਿਆ ਹੈ। ਫਿਲਮ ਨੂੰ Thalaivar 165 ਦੇ ਉਪਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸੁਪਰਸਟਾਰ ਰਜਨੀਕਾਂਤ ਦੀ ਇਹ 165ਵੀਂ ਫਿਲਮ ਹੈ। ਤ੍ਰਸ਼ਾ ਕ੍ਰਿਸ਼ਣਨ ਫਿਲਮ 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਫਿਲਮ 'ਚ ਅਹਿਮ ਕਿਰਦਾਰ ਨਿਭਾਵੇਗੀ। ਤਾਮਿਲ 'ਚ ਨਵਾਜ਼ੂਦੀਨ ਦੀ ਇਹ ਡੈਬਿਊ ਫਿਲਮ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News