B''Day Spl : ਬੱਸ ਕੰਡਕਟਰ ਤੋਂ ਇੰਝ ਬਣੇ ਸੁਪਰਸਟਾਰ ''ਰਜਨੀਕਾਂਤ''
12/12/2019 10:19:41 AM
ਮੁੰਬਈ(ਬਿਊਰੋ) : ਦੱਖਣੀ ਤੇ ਬਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਰਜਨੀਕਾਂਤ ਅੱਜ ਆਪਣਾ 69ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਬਤੌਰ ਬੱਸ ਕੰਡਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਜਨੀਕਾਂਤ ਨੂੰ ਦੱਖਣੀ ਭਾਰਤੀ ਫਿਲਮਾਂ ਦਾ ਮਹਾਨਾਇਕ ਬਣਨ ਲਈ ਵੱਡਾ ਸੰਘਰਸ਼ ਕਰਨਾ ਪਿਆ ਸੀ। ਬੈਂਗਲੁਰ 'ਚ 12 ਦਸੰਬਰ 1950 ਨੂੰ ਰਜਨੀਕਾਂਤ ਦਾ ਜਨਮ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ਿਵਾਜੀ ਰਾਵ ਸੀ। ਰਜਨੀਕਾਂਤ ਦਾ ਜਨਮ ਗਰੀਬ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਾਮੋਜੀ ਰਾਓ ਗਾਇਕਵਾੜ ਹਵਲਦਾਰ ਸਨ। 4 ਭੈਣ-ਭਰਾਵਾਂ 'ਚ ਰਜਨੀਕਾਂਤ ਸਭ ਤੋਂ ਛੋਟੇ ਸਨ। ਮਾਂ ਜੀਜਾਬਾਈ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਬਿਖਰ ਗਿਆ। ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਉਸ ਸਮੇਂ ਰਜਨੀਕਾਂਤ ਨੇ ਕੁਲੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਕਾਫੀ ਸਮੇਂ ਬਾਅਦ ਉਹ ਬੇਂਗਲੁਰ ਬੀ. ਟੀ. ਐੱਸ. 'ਚ ਬਸ ਕੰਡਕਟਰ ਬਣ ਗਏ।
ਕਰੀਅਰ ਦੀ ਸ਼ੁਰੂਆਤ
ਬੱਸ ਕੰਡਕਟਰ ਦਾ ਕੰਮ ਕਰਨ ਦੇ ਨਾਲ-ਨਾਲ ਰਜਨੀਕਾਂਤ ਨੇ ਰੰਗਮੰਚ ਤੇ ਕੁਝ ਨਾਟਕ ਵੀ ਕੀਤੇ ਸਨ। ਇਸ ਦੌਰਾਨ ਰਜਨੀਕਾਂਤ 'ਤੇ ਮਸ਼ਹੂਰ ਨਿਰਦੇਸ਼ਕ ਕੇ ਬਾਲਚੰਦਰ ਦੀ ਨਜ਼ਰ ਪੈ ਗਈ, ਉਹ ਰਜਨੀਕਾਂਤ ਦੀ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਸਨ। ਸਾਲ 1975 'ਚ ਕੇ. ਬਾਲਚੰਦਰ ਦੇ ਨਿਰਦੇਸ਼ਨ 'ਚ ਬਣੀ ਤਾਮਿਲ ਫਿਲਮ ਨਾਲ ਰਜਨੀਕਾਂਤ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਕਮਲ ਹਸਨ ਨੇ ਮੁੱਖ ਭੂਮਿਕਾ ਨਿਭਾਈ ਸੀ।
ਇੰਝ ਕਾਮਯਾਬੀ ਦੀ ਪੌੜੀ ਚੜ੍ਹੇ ਰਜਨੀਕਾਂਤ
ਸਾਲ 1978 'ਚ ਰਿਲੀਜ਼ ਹੋਈ ਤਮਿਲ ਫਿਲਮ 'ਭੈਰਵੀ' 'ਚ ਰਜਨੀਕਾਂਤ ਨੇ ਬਤੌਰ ਮੁੱਖ ਅਭਿਨੇਤਾ ਵਜੋਂ ਕੰਮ ਕੀਤਾ ਸੀ। ਉਨ੍ਹਾਂ ਦੀ ਇਹ ਫਿਲਮ ਸੁਪਰਹਿੱਟ ਰਹੀ। ਇਸ ਦੇ ਨਾਲ ਹੀ ਰਜਨੀਕਾਂਤ ਦੀ ਗੁੱਡੀ ਵੀ ਬੁਲੰਦੀਆਂ 'ਤੇ ਪਹੁੰਚ ਗਈ। ਸਾਲ 1980 'ਚ ਰਜਨੀਕਾਂਤ ਦੀ ਇਕ ਹੋਰ ਫਿਲਮ 'ਬਿੱਲਾ' ਰਿਲੀਜ਼ ਹੋਈ, ਜੋ ਕਿ ਕਾਫੀ ਸੁਪਰਹਿੱਟ ਸਾਬਿਤ ਹੋਈ ਸੀ। ਇਸ ਤੋਂ ਬਾਅਦ ਰਜਨੀਕਾਂਤ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦਿੱਤੀਆਂ ਤੇ ਅੱਜ ਉਹ ਮਹਾਨਾਇਕ ਹਨ।
ਆਲੀਸ਼ਾਨ ਹੈ ਘਰ
ਚੇਨਈ 'ਚ ਸਥਿ ਰਜਨੀਕਾਂਤ ਦਾ ਘਰ ਕਿਸੇ 7 ਸਟਾਰ ਹੋਟਲ ਤੋਂ ਘੱਟ ਨਹੀਂ ਹੈ। ਘਰ ਦੇ ਅੰਦਰ ਦਾ ਸੁੰਦਰ ਸਾਮਾਨ ਤੇ ਲਾਜਵਾਬ ਇੰਟੀਅਰ ਰਾਜਸੀ ਠਾਠ-ਬਾਠ ਦੀ ਝਲਕ ਦਿਕਾਉਂਦਾ ਹੈ। ਲੀਵਿੰਗ ਰੂਮ ਕਾਫੀ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ ਘਰ ਦੀ ਕੀਮਤ ਕਰੋੜਾਂ 'ਚ ਹੈ। ਇਸ ਤੋਂ ਇਲਾਵਾ ਰਜਨੀਕਾਂਤ ਕੋਲ ਪੁਣੇ 'ਚ ਵੀ ਇਕ ਸ਼ਾਨਦਾਰ ਘਰ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ