Man Vs Wild ਦੇ ਸੈੱਟ ’ਤੇ ਜ਼ਖਮੀ ਹੋਏ ਰਜਨੀਕਾਂਤ, ਲੱਗੀਆਂ ਮਾਮੂਲੀ ਸੱਟਾਂ
1/29/2020 9:42:55 AM
ਮੁੰਬਈ(ਬਿਊਰੋ)- ਕੁੱਝ ਸਮਾਂ ਪਹਿਲਾਂ ਬੀਅਰ ਗ੍ਰਿਲਸ ਨਾਲ ਟੀ.ਵੀ. ਸ਼ੋਅ ‘ਮੈਨ ਵਰਸੇਜ ਵਾਇਲਡ’ ਵਿਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਜ਼ਰ ਆਏ ਸਨ। ਅਜਿਹੇ ਵਿਚ ਇਕ ਵਾਰ ਫਿਰ ਬੀਅਰ ਗ੍ਰਿਲਸ ਭਾਰਤ ਵਿਚ ਹਨ ਅਤੇ ਇਸ ਵਾਰ ਉਨ੍ਹਾਂ ਨਾਲ ਸ਼ੋਅ ਵਿਚ ਸਾਊਥ ਦੇ ਸੁਪਰ ਸਟਾਰ ਰਜਨੀਕਾਂਤ ਨਜ਼ਰ ਆਉਣਗੇ। ਡਿਸਕਵਰੀ ਚੈਨਲ ’ਤੇ ਟੈਲੀਕਾਸਟ ਹੋਣ ਵਾਲੇ ਇਸ ਸ਼ੋਅ ਦੀ ਸ਼ੂਟਿੰਗ ਰਜਨੀਕਾਂਤ ਅਤੇ ਗ੍ਰਿਲਸ ਨੇ ਮੰਗਲਵਾਰ ਨੂੰ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜਰਵ ਵਿਚ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਗ੍ਰਿਲਸ ਦੇ ਪਰੋਗ੍ਰਾਮ ਵਿਚ ਨਜ਼ਰ ਆਏ ਸਨ। ਹੁਣ ਖਬਰ ਆਈ ਹੈ ਕਿ ਸ਼ੂਟਿੰਗ ਦੌਰਾਨ ਰਜਨੀਕਾਂਤ ਨੂੰ ਮਾਮੂਲੀ ਸੱਟਾਂ ਆਈਆਂ ਹਨ।
Sources: Actor Rajinikanth has suffered minor injuries during the shooting of an episode of 'Man vs Wild' with British adventurer Bear Grylls, at Bandipur forest in Karnataka. (file pics) pic.twitter.com/uQxsHCTkCb
— ANI (@ANI) January 28, 2020
ਜਨਵਰੀ ਵਿਚ ਅਕਸ਼ੈ ਵੀ ਕਰ ਸਕਦੇ ਹਨ ਸ਼ੂਟ
ਇਕ ਰਿਪੋਰਟ ਮੁਤਾਬਕ ,‘‘28 ਅਤੇ 30 ਜਨਵਰੀ ਨੂੰ ਹਰ ਦਿਨ ਸਪੈਸ਼ਲ ਗੈਸਟ ਦੇ ਨਾਲ 6-6 ਘੰਟੇ ਸ਼ੂਟ ਦੀ ਆਗਿਆ ਦਿੱਤੀ ਗਈ ਹੈ। ਮੰਗਲਵਾਰ ਨੂੰ ਰਜਨੀਕਾਂਤ ਇੱਥੇ ਸ਼ੂਟਿੰਗ ਕਰਨਗੇ, ਜਦੋਂਕਿ 30 ਜਨਵਰੀ ਨੂੰ ਅਕਸ਼ੈ ਕੁਮਾਰ ਦੇ ਆਉਣ ਦੀ ਉਮੀਦ ਹੈ।
#WATCH Actor Rajinikanth arrives at Bandipur forest in Karnataka for a shoot of an episode of 'Man vs Wild' with British adventurer Bear Grylls pic.twitter.com/Eh2Lwd4BAI
— ANI (@ANI) January 28, 2020
ਪਿਛਲੇ ਸਾਲ ਟੈਲੀਕਾਸਟ ਹੋਇਆ ਸੀ ਮੋਦੀ ਸਪੈਸ਼ਲ ਐਪੀਸੋਡ
ਨਰਿੰਦਰ ਮੋਦੀ ’ਤੇ ਫਿਲਮਾਇਆ ਗਿਆ ‘ਮੈਨ ਵਰਸੇਸ ਵਾਇਲਡ’ ਐਪੀਸੋਡ ਉਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਵਿਚ ਸ਼ੂਟ ਹੋਇਆ ਸੀ। ਇਹ ਐਪੀਸੋਡ ਪਿਛਲੇ ਸਾਲ 12 ਅਗਸਤ ਨੂੰ ਟੈਲੀਕਾਸਟ ਕੀਤਾ ਗਿਆ ਸੀ। ਇਸ ਐਪੀਸੋਡ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੌਰਾਨ ਮੋਦੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ। ਸ਼ੋਅ ਵਿਚ ਪੀ.ਐੱਮ. ਮੋਦੀ ਦਾ ਇਕ ਵੱਖਰਾ ਹੀ ਅਵਤਾਰ ਦੇਖਣ ਨੂੰ ਮਿਲਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ