ਸੁਪਰਸਟਾਰ ਰਜਨੀਕਾਂਤ ਦੀ ਗ੍ਰਿਫਤਾਰੀ ਦੀ ਹੋ ਰਹੀ ਮੰਗ, ਜਾਣੋ ਕੀ ਹੈ ਮਾਮਲਾ

1/30/2020 11:24:19 AM

ਮੁੰਬਈ (ਬਿਊਰੋ) — ਸੁਪਰਸਟਾਰ ਰਜਨੀਕਾਂਤ ਨੇ ਹਾਲ ਹੀ 'ਚ ਮਸ਼ਹੂਰ ਸਰਵਾਈਵਲ ਸ਼ੋਅ 'Man vs Wild' ਦੀ ਸ਼ੂਟਿੰਗ ਨੂੰ ਲੈ ਕੇ ਖੂਬ ਸੁਰਖੀਆਂ ਬਟੋਰੀਆਂ ਸਨ। ਹਾਲੀਵੁੱਡ ਦੇ ਹੋਸਟ ਬੇਅਰ ਗ੍ਰੀਲਸ ਦੇ ਸ਼ੋਅ 'ਚ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਖਿਆ ਗਿਆ ਸੀ ਤੇ ਹੁਣ ਰਜਨੀਕਾਂਤ ਇਸ ਸ਼ੋਅ 'ਚ ਨਜ਼ਰ ਆਉਣ ਵਾਲੇ ਹਨ। ਰਜਨੀਕਾਂਤ ਸਟਾਰਰ ਐਪੀਸੋਡ ਦੀ ਸ਼ੂਟਿੰਗ ਕਰਨਾਟਕ ਦੇ ਬਾਂਦੀਪੁਰ ਨੈਸ਼ਨਲ ਪਾਰਕ 'ਚ ਹੋਈ। ਹਾਲਾਂਕਿ ਇਹ ਗੱਲ ਉਥੇ ਦੀ ਸੰਸਥਾ ਦੇ ਮੈਂਬਰਾਂ ਨੂੰ ਪਸੰਦ ਨਹੀਂ ਆਈ। ਇਨ੍ਹਾਂ ਲੋਕਾਂ ਨੇ ਰਜਨੀਕਾਂਤ ਦੇ ਸ਼ੋਅ ਦੀ ਸ਼ੂਟਿੰਗ 'ਚੇ ਇਤਰਾਜ਼ ਤੇ ਨਾਰਾਜਗੀ ਜਤਾਈ ਹੈ। ਇੰਨਾਂ ਹੀ ਨਹੀਂ ਉਨ੍ਹਾਂ ਨੇ ਰਜਨੀਕਾਂਤ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਹੈ।

ਆਖਿਰ ਕੀ ਹੈ ਮਾਮਲਾ?
ਅਸਲ 'ਚ ਬਾਂਦੀਪੁਰ ਨੈਸ਼ਨਲ ਪਾਰਕ ਇਕ ਟਾਈਗਰ ਰਿਜਰਵ ਵੀ ਹੈ। ਇਹੀ ਵਜ੍ਹਾ ਹੈ ਕਿ ਸੰਸਥਾ ਦੇ ਮੈਂਬਰਾਂ ਨੂੰ ਸ਼ੋਅ ਦੀ ਸ਼ੂਟਿੰਗ ਨਾਲ ਕਾਫੀ ਔਖ ਹੋਈ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਡਰ ਹੈ ਕਿ ਸ਼ੋਅ ਦੇ ਕਰਿਊ ਦੀ ਮੌਜੂਦਗੀ ਨਾਲ ਬਾਂਦੀਪੁਰ ਨੈਸ਼ਨਲ ਪਾਰਕ 'ਚ ਰਹਿਣ ਵਾਲੇ ਜਾਨਵਰਾਂ ਨੂੰ ਖਤਰਾ ਹੋ ਸਕਦਾ ਹੈ। ਇੰਨਾਂ ਹੀ ਨਹੀਂ ਲੋਕਾਂ ਦਾ ਮੰਨਣਾ ਹੈ ਕਿ ਸੁੱਖੇ ਮੌਸਮ ਦੇ ਚੱਲਦੇ ਇਸ ਨੈਸ਼ਨਲ ਪਾਰਕ 'ਚ ਅੱਗ ਵੀ ਲੱਗ ਸਕਦੀ ਹੈ, ਜਿਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋਵੇਗਾ। ਜਾਨਵਰਾ ਦੀ ਸੰਸਥਾ ਦੇ ਇਕ ਮੈਂਬਰ ਮੁਤਾਬਕ, ਇਹ ਐਪੀਸੋਡ ਅੱਜਕੱਲ ਦੇ ਸੁੱਖੇ ਮੌਸਮ ਦੀ ਬਜਾਏ ਮੌਨਸੂਨ 'ਚ ਸ਼ੂਟ ਹੋ ਸਕਦਾ ਸੀ।
PunjabKesari
ਰਜਨੀਕਾਂਤ ਨੂੰ ਲੱਗੀ ਸੱਟ
ਦੱਸ ਦਈਏ ਕਿ ਰਜਨੀਕਾਂਤ ਨੇ ਹਾਲੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ। ਉਂਝ ਖਬਰ ਇਹ ਵੀ ਆਈ ਸੀ ਕਿ ਸ਼ੋਅ 'Man vs Wild' ਦੀ ਸ਼ੂਟਿੰਗ ਦੌਰਾਨ ਰਜਨੀਕਾਂਤ ਜ਼ਖਮੀ ਹੋ ਗਏ ਹਨ। ਜਦੋਂਕਿ ਰਜਨੀਕਾਂਤ ਨੇ ਇਹ ਸਾਫ ਕਰ ਦਿੱਤਾ ਸੀ ਕਿ ਅਜਿਹਾ ਕੁਝ ਨਹੀਂ ਹੈ, ਉਨ੍ਹਾਂ ਨੂੰ ਸਿਰਫ ਨਿੱਟੀਆਂ-ਮੋਟੀਆਂ ਸੱਟਾਂ ਹੀ ਲੱਗੀਆਂ ਹਨ। ਇਸ ਨਾਲ ਸ਼ੂਟਿੰਗ 'ਚ ਕੋਈ ਔਖ ਨਹੀਂ ਆਈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News