ਆਈ.ਐੱਫ. ਐੱਫ. ਆਈ. 2019 : ਅਮਿਤਾਭ-ਰਜਨੀਕਾਂਤ ਨੂੰ ਮਿਲਿਆ ਖਾਸ ਸਨਮਾਨ

11/21/2019 11:02:08 AM

ਮੁੰਬਈ (ਬਿਊਰੋ) — ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ 2019 ਦਾ ਆਗਾਜ ਗੋਆ 'ਚ ਹੋ ਗਿਆ ਹੈ। ਫੈਸਟੀਵਲ ਦੇ ਆਗਾਜ ਦੇ ਨਾਲ ਹੀ ਬਾਲੀਵੁੱਡ ਤੇ ਸਾਊਥ ਸੁਪਰਸਟਾਰ ਐਕਟਰ ਰਜਨੀਕਾਂਤ ਨੂੰ 'ਆਈਕਾਨ ਆਫ ਗੋਲਡਨ ਜੁਬਲੀ ਐਵਾਰਡ' ਨਾਲ ਨਵਾਜਿਆ ਗਿਆ। ਉਥੇ ਹੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਵੀ ਸਨਮਾਨਿਤ ਕੀਤੀ ਗਿਆ।


ਦੱਸ ਦਈਏ ਕਿ ਇਸ ਫੈਸਟੀਵਲ ਨੂੰ ਹੋਸਟ ਕਰਨ ਦੀ ਜਿੰਮੇਦਾਰੀ ਕਰਨ ਜੌਹਰ ਨੇ ਲਈ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਫੈਸਟੀਵਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

Image

ਇਹ ਫੈਸਟੀਵਲ 20 ਨਵੰਬਰ ਤੋਂ ਸ਼ੁਰੂ ਹੋ ਕੇ 28 ਨਵੰਬਰ ਤੱਕ ਚੱਲੇਗਾ।

Image

ਇਸ ਫੈਸਟੀਵਲ 'ਚ ਸਿਨੇਮਾ ਜਗਤ ਦੀਆਂ ਤਮਾਮ ਹਸਤੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਰੋਹ 'ਚ 76 ਦੇਸ਼ਾਂ ਦੀਆਂ 200 ਤੋਂ ਜ਼ਿਆਦਾ ਫਿਲਮਾਂ ਦੀ ਸਕ੍ਰੀਨਿੰਗ ਹੋਵੇਗੀ। ਇਸ 'ਚ 26 ਭਾਰਤੀ ਫੀਚਰ ਫਿਲਮਾਂ ਤੇ 15 ਨਾਨ ਫੀਚਰ ਫਿਲਮਾਂ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News