ਰਜਨੀਕਾਂਤ ਨੇ ਕੀਤੀ ਅਪੀਲ, ਜਨਮਦਿਨ ਦਾ ਜਸ਼ਨ ਮਨਾਉਣ ਦੀ ਜਗ੍ਹਾ ਕਰੋ ਜ਼ਰੂਰਤਮੰਦਾਂ ਦੀ ਮਦਦ

12/10/2019 12:53:27 PM

ਮੁੰਬਈ(ਬਿਊਰੋ)- ਆਉਣ ਵਾਲੀ 12 ਦਸੰਬਰ ਨੂੰ ਰਜਨੀਕਾਂਤ 69 ਸਾਲ ਦੇ ਹੋ ਜਾਣਗੇ। ਜਨਮਦਿਨ ਤੋਂ ਪਹਿਲਾਂ ਰਜਨੀਕਾਂਤ ਨੇ ਫੈਨਜ਼ ਨੂੰ ਜਨਮਦਿਨ ਨੂੰ ਵੱਡੇ ਪੈਮਾਨੇ ’ਤੇ ਨਾ ਮਨਾਉਣ ਦੀ ਅਪੀਲ ਕੀਤੀ ਹੈ। ਰਜਨੀਕਾਂਤ ਨੇ ਫੈਨਜ਼ ਨੂੰ ਕਿਹਾ ਕਿ ਉਨ੍ਹਾਂ ਦੇ ਜਨਮਦਿਨ ’ਤੇ ਕਿਸੇ ਵੀ ਤਰ੍ਹਾਂ ਦਾ ਵੱਡਾ ਜਸ਼ਨ ਨਾ ਮਨਾਇਆ ਜਾਵੇ ਅਤੇ ਸੈਲੀਬ੍ਰੇਸ਼ਨ ਦੀ ਜਗ੍ਹਾ ਜਰੂਰਤਮੰਦਾਂ ਦੀ ਮਦਦ ਕੀਤੀ ਜਾਵੇ। ਖਾਸ ਗੱਲ ਹੈ ਕਿ ਥਲਾਇਵਾ (ਰਜਨਕਾਂਤ) ਦੇ ਜਨਮਦਿਨ ਨੂੰ ਲੈ ਕੇ ਪ੍ਰਸ਼ੰਸਕਾਂ ਵਿਚ ਕਾਫੀ ਉਤਸ਼ਾਹ ਹੈ। ਫੈਨਜ਼ ਨੇ ਇਸ ਮੌਕੇ ’ਤੇ 70 ਦਿਨਾਂ ਜਸ਼ਨ ਦੀ ਵੀ ਸ਼ੁਰੂਆਤ ਕੀਤੀ ਹੈ।
PunjabKesari
ਪੋਂਗਲ ਵਿਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਦਰਬਾਰ’ ਦੇ ਆਡੀਓ ਲਾਂਚ ਸੈਰੇਮਨੀ ਵਿਚ ਪਹੁੰਚੇ ਰਜਨੀ ਨੇ ਕਿਹਾ ਕਿ ਉਨ੍ਹਾਂ ਦੇ  ਜਨਮਦਿਨ ’ਤੇ ਵੱਡੇ ਪਰੋਗ੍ਰਾਮ ਦਾ ਪ੍ਰਬੰਧ ਨਾ ਕਰਨ। ਦੱਖਣੀ ਚੇਂਨਈ ਪੱਛਮੀ ਜ਼ਿਲਾ ਸਕੱਤਰ ਰਵਿਚੰਦਰਨ ਨੇ ਦੱਸਿਆ ਕਿ ਅਸੀਂ ਹਰ ਰੋਜ ਜ਼ਰੂਰਤਮੰਦਾਂ ਨੂੰ ਮੁਫਤ ਚੀਜ਼ਾਂ ਵੰਡ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਗਲੀ 12 ਦਸੰਬਰ ਨੂੰ ਇਕ ਵੱਡੇ ਜਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ ਰਜਨੀ ਸਰ ਨੂੰ ਸੱਦਾ ਦਿੱਤਾ ਗਿਆ ਹੈ। ਰਜਨੀਕਾਂਤ ਦੇ ਫੈਨਜ਼ ਗਰੁੱਪ ਰਜਨੀ ਮੱਕਲ ਮੰਡਰਮ ਨੇ ਥਲਾਇਵਾ ਦੇ ਜਨਮਦਿਨ ਨੂੰ ਲੈ ਕੇ ਮੰਦਰਾਂ ਵਿਚ ਵਿਸ਼ੇਸ਼ ਪ੍ਰਾਰਥਨਾਵਾਂ ਦੀ ਸ਼ੁਰੂਆਤ ਕੀਤੀ ਹੈ। ਇੰਨਾ ਹੀ ਨਹੀਂ ਉਹ ਲਗਾਤਾਰ ਪ੍ਰਸ਼ੰਸਕਾਂ ਵਿਚਕਾਰ ਮੁਫਤ ਚੀਜ਼ਾਂ ਅਤੇ ਰਜਨੀਕਾਂਤ ਦੇ ਸਟੀਕਰਸ ਦੀ ਵੰਡ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News