''ਚੁਪਕੇ ਚੁਪਕੇ'' ਦੇ ਰੀਮੇਕ ''ਚ ਧਰਮਿੰਦਰ ਦੀ ਭੂਮਿਕਾ ਨਿਭਾਉਣਗੇ ਰਾਜਕੁਮਾਰ

4/20/2019 4:40:24 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਇਨ੍ਹੀਂ ਦਿਨੀਂ ਰੀਮੇਕ ਫਿਲਮਾਂ ਤੇ ਗੀਤ ਬਣਾਉਣ ਦਾ ਟਰੈਂਡ ਚੱਲ ਰਿਹਾ ਹੈ। ਇਨ੍ਹੀਂ ਦਿਨੀਂ ਬਾਲੀਵੁੱਡ 'ਚ ਪੁਰਾਣੀਆਂ ਕਲਾਸਿਕ ਫਿਲਮਾਂ ਦੇ ਰੀਮੇਕ ਬਣਾਉਣ ਦਾ ਟਰੈਂਡ ਚੱਲ ਗਿਆ ਹੈ। ਕੁਝ ਸਮੇਂ ਪਹਿਲਾ ਸਾਲ 1978 'ਚ ਆਈ ਫਿਲਮ 'ਪਤੀ ਪਤਨੀ ਔਰ ਵੋ' ਦਾ ਰੀਮੇਕ ਬਣਾਉਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਫਿਲਮ 'ਚ ਕਾਰਤਿਕ ਆਰਿਅਨ, ਭੂਮੀ ਤੇ ਅਨੰਨਿਆ ਪਾਂਡੇ ਨਜ਼ਰ ਆਉਣ ਵਾਲੀ ਹੈ। ਹੁਣ ਇਕ ਹੋਰ ਕਾਮੇਡੀ ਫਿਲਮ ਦੇ ਰੀਮੇਕ ਬਣਾਉਣ ਦੀ ਖਬਰ ਆਈ ਹੈ। ਇਹ ਸਾਲ 1975 'ਚ ਧਰਮਿੰਦਰ ਤੇ ਅਮਿਤਾਭ ਬੱਚਨ ਦੀ ਕਾਮੇਡੀ ਫਿਲਮ 'ਚੁਪਕੇ ਚੁਪਕੇ' ਦਾ ਰੀਮੇਕ ਬਣਾਉਣ ਦੀ ਖਬਰ ਸਾਹਮਣੇ ਆਈ ਹੈ।

ਖਬਰਾਂ ਮੁਤਾਬਕ, ਇਸ ਫਿਲਮ ਦਾ ਰੀਮੇਕ ਪ੍ਰੋਡਿਊਸਰ ਭੂਸ਼ਣ ਕੁਮਾਰ ਤੇ ਲਵ ਰੰਜਨ ਦੁਆਰਾ ਬਣਾਇਆ ਜਾ ਰਿਹਾ ਹੈ। ਇਹ ਦੋਵੇਂ ਇਸ ਫਿਲਮ ਨੂੰ ਬਣਾਉਣ ਲਈ ਇਕੱਠੇ ਨਜ਼ਰ ਆਏ। ਇਸ ਫਿਲਮ ਦੇ ਰੀਮੇਕ 'ਚ ਧਰਮਿੰਦਰ ਉਰਫ ਪਿਰਮਲ ਤ੍ਰਿਪਾਠੀ ਉਰਫ ਪਿਆਰੇ ਲਾਲ ਦਾ ਕਿਰਦਾਰ ਰਾਜਕੁਮਾਰ ਰਾਓ ਨਿਭਾਉਣ ਵਾਲੇ ਹਨ। ਇਸ ਫਿਲਮ 'ਚ ਅਮਿਤਾਭ ਬੱਚਨ ਧਰਮਿੰਦਰ ਦੇ ਬੈਸਟਫ੍ਰੈਂਡ ਹੁੰਦੇ ਹਨ। ਉਥੇ ਹੀ ਓਮ ਪ੍ਰਕਾਸ਼ ਜੀਜਾ ਜੀ ਤੇ ਸ਼ਰਮਿਲਾ ਟੈਗੋਰ ਧਰਮਿੰਦਰ ਦੀ ਪਤਨੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਈ ਸੀ। ਇਸ ਫਿਲਮ ਦੇ ਰੀਮੇਕ 'ਚ ਹਾਲੇ ਕਾਸਟ ਡਿਸਾਈਡ ਨਹੀਂ ਹੋਈ ਹੈ ਪਰ ਇਨ੍ਹਾਂ ਪਤਾ ਲੱਗਾ ਹੈ ਕਿ ਧਰਮਿੰਦਰ ਦਾ ਕਿਰਦਾਰ ਰਾਜਕੁਮਾਰ ਨਿਭਾਉਣਗੇ।

ਦੱਸ ਦਈਏ ਕਿ 'ਚੁਪਕੇ ਚੁਪਕੇ' ਰਾਜਕੁਮਾਰ ਰਾਓ ਨਾਲ ਕਈ ਲੋਕਾਂ ਦੀ ਪਸੰਸੀਦਾ ਫਿਲਮ ਹੈ। ਰਾਜਕੁਮਾਰ ਇਸ ਫਿਲਮ 'ਚ ਡਬਲ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸਕ੍ਰਿਪਟ ਫਾਈਨਲ ਕੀਤੀ ਜਾ ਚੁੱਕੀ ਹੈ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News