''ਸਤ੍ਰੀ'' ਤੋਂ ਬਾਅਦ ਰਾਜਕੁਮਾਰ ਰਾਓ ਦਾ ਨਵਾਂ ਪ੍ਰੋਜੈਕਟ, ਸ਼ੇਅਰ ਕੀਤੀ ਤਸਵੀਰ

9/18/2018 11:45:38 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਹਰ ਸਾਲ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਪਿਛਲੇ ਸਾਲ ਉਨ੍ਹਾਂ ਦੀ ਫਿਲਮ 'ਨਿਊਟਨ' ਭਾਰਤ ਵਲੋਂ ਆਸਕਰ ਲਈ ਭੇਜੀ ਗਈ ਸੀ। ਸਾਲ 2018 ਵੀ ਉਨ੍ਹਾਂ ਲਈ ਸਫਲ ਸਾਬਤ ਹੋਇਆ। ਉਨ੍ਹਾਂ ਦੀ ਫਿਲਮ 'ਸਤ੍ਰੀ' ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ ਅਤੇ ਕਈ ਨਵੇਂ ਰਿਕਾਰਡ ਆਪਣੇ ਨਾਂ ਦਰਜ ਕਰਵਾ ਰਹੀ ਹੈ।

ਹਾਲ ਹੀ 'ਚ ਰਾਜਕੁਮਾਰ ਰਾਓ ਨੇ ਆਪਣੀ ਆਉਣ ਵਾਲੀ ਫਿਲਮ 'ਮੇਡ ਇੰਨ ਚਾਈਨਾ' ਦੀ ਇਕ ਤਸਵੀਰ ਸ਼ੇਅਰ ਕੀਤੀ ਅਤੇ ਫਿਲਮ ਦੀ ਸਟਾਰਕਾਸਟ ਬਾਰੇ ਦੱਸਿਆ। ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਇਸ ਤਸਵੀਰ ਉਹ ਅਭਿਨੇਤਰੀ ਮੌਨੀ ਰਾਏ ਨਾਲ ਨਜ਼ਰ ਆ ਰਹੇ ਹਨ। ਉੱਥੇ ਹੀ ਫਿਲਮ 'ਚ ਨਿਭਾਏ ਜਾਣ ਵਾਲੇ ਕਿਰਦਾਰ ਦਾ ਨਾਂ ਲਿਖਿਆ। ਰਾਜਕੁਮਾਰ ਫਿਲਮ 'ਚ ਰਘੂ ਦੇ ਕਿਰਦਾਰ 'ਚ ਹੋਣਗੇ, ਜਦਕਿ ਮੌਨੀ ਰੁਕਮਣੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਉਨ੍ਹਾਂ ਤੋਂ ਇਲਾਵਾ ਬੋਮਨ ਈਰਾਨੀ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 15 ਅਗਸਤ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News