ਗਾਇਕਾ ਰਜਨੀ ਜੈਨ ਆਰੀਆ ਦਾ ਨਵਾਂ ਸਿੰਗਲ ਟਰੈਕ ''ਪੰਥ ਖਾਲਸਾ'' ਰਿਲੀਜ਼

5/4/2019 10:25:27 AM

ਜਲੰਧਰ (ਸੋਮ) — ਧਾਰਮਿਗ ਸਿੰਗਲ ਟੈਰਕ 'ਬਾਬਾ ਨਾਨਕ', 'ਦਾਦੀ ਮਾਂ' ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਗਾਇਕਾ ਰਜਨੀ ਜੈਨ ਆਰੀਆ ਦਾ ਨਵੇਂ ਧਾਰਮਿਕ ਸਿੰਗਲ ਟਰੈਕ 'ਪੰਥ ਖਾਲਸਾ' ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ ਰਜਨੀ ਜੈਨ ਆਰੀਆ ਦਾ ਧਾਰਮਿਕ ਟਰੈਕ 'ਪੰਥ ਖਾਲਸਾ' ਸਿੱਖੀ ਨੂੰ ਸਮਰਪਿਤ ਹੈ। 'ਪੰਥ ਖਾਲਸਾ' ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਦੀ ਸੀਰੀਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ।


ਜਾਣਕਾਰੀ ਦਿੰਦਿਆਂ ਰਜਨੀ ਜੈਨ ਆਰੀਆ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟਰੈਕ ਦਾ ਮਿਊਜ਼ਿਕ ਏਕ ਵੀਟਸ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਗਿੱਲ ਤਲਬੱਡੂ ਫੱਤੂ ਨੇ ਕੀਤਾ ਹੈ। ਇਕ ਧਾਰਮਿਕ ਸਿੰਗਲ ਟਰੈਕ ਦੀ ਵੀਡੀਓ ਬਾਬਾ ਕਮਲ ਵਲੋਂ ਧਾਰਮਿਕ ਸਥਾਨਾਂ 'ਤੇ ਸ਼ੂਟ ਕੀਤੀ ਗਈ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਧਾਰਮਿਕ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News