ਕਾਮੇਡੀ ਨਾਲ ਢਿੱਡੀ ਪੀੜਾਂ ਪਾਉਣ ਵਾਲਾ ਇਹ ਐਕਟਰ ਜਾ ਚੁੱਕਾ ਹੈ ਜੇਲ, ਧੋਖਾਧੜੀ ਦਾ ਲੱਗਾ ਸੀ ਦੋਸ਼

3/16/2018 11:58:15 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਾਮੇਡੀ ਕਿੰਗ ਕਹੇ ਜਾਣ ਵਾਲੇ ਰਾਜਪਾਲ ਯਾਦਵ ਅੱਜ 46 ਸਾਲ ਦੇ ਹੋ ਗਏ ਹਨ। ਰਾਜਪਾਲ ਯਾਦਵ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ 16 ਮਾਰਚ 1971 ਨੂੰ ਹੋਇਆ ਸੀ। ਬਾਲੀਵੁੱਡ 'ਚ ਕੁਝ ਹੀ ਅਭਿਨੇਤਾ ਹਨ, ਜੋ ਆਪਣੀ ਕਾਮਿਕ ਟਾਈਮਿੰਗ ਲਈ ਮਸ਼ਹੂਰ ਹਨ। ਉਨ੍ਹਾਂ ਕਲਾਕਾਰਾਂ 'ਚੋਂ ਇਕ ਹਨ ਰਾਜਪਾਲ ਯਾਦਵ। ਬਾਲੀਵੁੱਡ 'ਚ ਸਫਲਤਾ ਦੀਆਂ ਉਚਾਈਆਂ ਛੂਹਣ ਦੇ ਬਾਵਜੂਦ ਰਾਜਪਾਲ ਯਾਦਵ ਅਚਾਨਕ ਪਰਦੇ ਤੋਂ ਗਾਇਬ ਹੋ ਗਏ ਸਨ। ਉਨ੍ਹਾਂ 2 ਸਾਲ ਤੱਕ ਕੋਈ ਕੰਮ ਨਹੀਂ ਕੀਤਾ, ਜਿਸ 'ਤੇ ਖੁਦ ਰਾਜਪਾਲ ਯਾਦਵ ਨੇ ਕਿਹਾ ਸੀ ਕਿ ਫਿਲਮ 'ਜੁੜਵਾ 2' ਮੇਰੀ ਬਿਹਤਰੀਨ ਫਿਲਮਾਂ 'ਚੋਂ ਇਕ ਹੈ, ਕਿਉਂਕਿ ਮੈਂ ਪਿਛਲੇ ਦੋ ਸਾਲਾਂ ਤੋਂ ਕੋਈ ਕੰਮ ਨਹੀਂ ਕਰ ਰਿਹਾ ਸੀ।

PunjabKesari

ਲੋਕ ਮੇਰੇ ਤੋਂ ਮੇਰੀ ਪ੍ਰੋਜੈਕਟਾਂ ਬਾਰੇ ਪੁੱਛਦੇ ਸਨ ਪਰ ਬਾਕਸ ਆਫਿਸ 'ਤੇ ਫਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ, ਜਿਸ ਤੋਂ ਮੈਂ ਖੁਸ਼ ਹਾਂ।'' ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਰਾਜਪਾਲ ਯਾਦਵ ਨੇ ਕੁਝ ਫਿਲਮਾਂ 'ਚ ਨੈਗੇਟਿਵ ਕਿਰਦਾਰ ਕੀਤਾ। ਫਿਲਮ 'ਪਿਆਰ ਤੂਨੇ ਕਿਆ ਕੀਆ' 'ਚ ਉਨ੍ਹਾਂ ਨੇ ਪਹਿਲੀ ਵਾਰ ਕਾਮੇਡੀ ਰੋਲ ਕੀਤਾ, ਜਿਸ ਤੋਂ ਬਾਅਦ ਉਹ ਹਿੰਦੀ ਫਿਲਮਾਂ ਦੇ ਮੁੱਖ ਕਾਮੇਡੀ ਕਲਾਕਾਰ ਬਣ ਗਏ।

PunjabKesari

ਉਨ੍ਹਾਂ ਦੀਆਂ ਮੁੱਖ ਫਿਲਮਾਂ 'ਹੰਗਾਮਾ', 'ਵਕਤ: ਦਿ ਰੇਸ ਅਗੇਂਸਟ ਟਾਈਮ', 'ਚੁੱਪ-ਚੁੱਪ ਕੇ', 'ਗਰਮ ਮਸਾਲਾ', 'ਫਿਰ ਹੇਰਾਫੇਰੀ', 'ਢੋਲ' ਰਹੀ ਹੈ। ਰਾਜਪਾਲ ਨੇ ਆਪਣੇ ਅਭਿਨੈ ਪ੍ਰਤੀਭਾ ਦਾ ਲੋਹਾ ਕਈ ਵਾਰ ਮਨਵਾਇਆ ਹੈ ਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਹਾਲੀਵੁੱਡ 'ਚ ਵੱਡੇ ਸਿਤਾਰਿਆਂ ਨਾਲ ਫਿਲਮਾਂ ਕਰਨ ਦਾ ਮੌਕਾ ਵੀ ਮਿਲਿਆ ਹੈ। ਰਾਜਪਾਲ ਯਾਦਵ ਜਲਦ ਹੀ 'ਬੇਅਰਫੁੱਟ ਵਾਰੀਅਰ' 'ਚ ਨਜ਼ਰ ਆਉਣਗੇ।

PunjabKesari

ਇਸ ਦੇ ਨਾਲ ਹੀ ਉਹ ਦੱਖਣੀ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ 'ਚ ਵੀ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਜਪਾਲ ਯਾਦਵ ਨੂੰ 2013 'ਚ ਦਿੱਲੀ ਹਾਈ ਕੋਰਟ ਨੇ ਝੂਠਾ ਹਲਫਨਾਮਾ ਦੇਣ ਲਈ 10 ਦਿਨ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਹ ਜੇਲ 'ਚ ਵੀ ਰਹੇ ਸਨ। ਅਸਲ 'ਚ ਇਸ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਦਿੱਲੀ ਦੇ ਕਾਰੋਬਾਰੀ ਐੱਮ. ਜੀ. ਅਗਰਵਾਲ ਨੇ 5 ਕਰੋੜ ਰੁਪਏ ਦੇ ਲੋਨ ਚੁਕਾਉਣ 'ਚ ਨਾਕਾਮ ਰਹਿਣ 'ਤੇ ਰਾਜਪਾਲ ਯਾਦਵ ਤੇ ਉਨ੍ਹਾਂ ਦੀ ਪਤਨੀ ਵਿਰੁੱਧ ਸ਼ਿਕਾਇਤ ਦਰਜ ਕੀਤਾ ਸੀ।

PunjabKesari

ਯਾਦਵ ਨੇ 2010 'ਚ ਨਿਰਦੇਸ਼ਕ ਦੇ ਰੂਪ 'ਚ ਪਹਿਲੀ ਫਿਲਮ ਬਣਾਉਣ ਲਈ ਲੋਨ ਲਿਆ ਸੀ। ਯਾਦਵ 'ਤੇ ਦੋਸ਼ ਹੈ ਕਿ ਅਦਾਲਤ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ਨੇ ਝੂਠਾ ਹਲਫਨਾਮਾ ਦਾਇਰ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News