ਰਾਜੂ ਹਿਰਾਨੀ ਦੀ ਫਿਲਮ ’ਚ ਕੰਮ ਕਰਨਾ ਚਾਹੁੰਦੇ ਹਨ ਅਕਸ਼ੈ ਖੰਨਾ

12/25/2019 8:44:25 AM

ਮੁੰਬਈ (ਯੂ.ਐੱਨ.ਆਈ.)– ਬਾਲੀਵੁਡ ਅਭਿਨੇਤਾ ਅਕਸ਼ੈ ਖੰਨਾ ਫਿਲਮਕਾਰ ਰਾਜੂ ਹਿਰਾਨੀ ਦੀ ਫਿਲਮ ’ਚ ਕੰਮ ਕਰਨਾ ਚਾਹੁੰਦੇ ਹਨ। ਅਕਸ਼ੈ ਖੰਨਾ ਅੱਜ ਕਲ ਆਪਣੀ ਆਉਣ ਵਾਲੀ ਫਿਲਮ ‘ਸਭ ਕੁਸ਼ਲ ਮੰਗਲ’ ਦੇ ਪ੍ਰੋਮੋਸ਼ਨ ’ਚ ਰੁਝੇ ਹੋਏ ਹਨ।ਅਕਸ਼ੈ ਖੰਨਾ ਨੇ ਹਿਰਾਨੀ ਦੀ ਫਿਲਮ ‘ਸੰਜੂ’ ਦੇ ਦੌਰਾਨ ਸੁਨੀਲ ਦੱਤ ਵਾਲੇ ਰੋਲ ਲਈ ਆਪਣਾ ਲੁਕ ਟੈਸਟ ਦਿੱਤਾ ਸੀ ਪਰ ਗਲ ਨਹੀ ਬਣੀ ਸੀ। ਅਕਸ਼ੈ ਖੰਨਾ ਨੇ ਦੱਸਿਆ ਕਿ ਉਹ ਡਾਇਰੈਕਟਰ ਰਾਜੂ ਹਿਰਾਨੀ ਦੀ ਫਿਲਮ ’ਚ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਕੁਮਾਰ ਹਿਰਾਨੀ ਇਕ ਅਜਿਹੇ ਡਾਇਰੈਕਟਰ ਹਨ ਜਿਨ੍ਹਾਂ ਦੇ ਨਾਲ ਬਾਲੀਵੁਡ ਦਾ ਹਰ ਐਕਟਰ ਕੰਮ ਕਰਨਾ ਚਾਹੁੰਦਾ ਹੈ, ਉਨ੍ਹਾਂ ਦੀ ਫਿਲਮ ’ਚ ਕੰਮ ਕਰਨਾ ਮੇਰਾ ਸੁਪਨਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News