ਕਾਂਗਰਸੀ ਆਗੂ ਰਾਜਵਿੰਦਰ ਨੇ ਉਘੇ ਗਾਇਕ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ, ਜਾਣੋ ਪੂਰਾ ਮਾਮਲਾ

1/9/2020 10:32:11 AM

ਮਾਨਾਂਵਾਲਾ (ਜਗਤਾਰ) : ਥਾਣਾ ਜੰਡਿਆਲਾ ਗੁਰੂ ਦੇ ਆਉਂਦੇ ਪਿੰਡ ਨਿੱਝਰ ਦੇ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਰਾਜੂ ਨਿੱਝਰ ਅਤੇ ਦਇਆ ਸਿੰਘ ਪੁੱਤਰ ਬਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਪੰਜਾਬ ਦੇ ਉਘੇ ਗਾਇਕ ਸਰਬਜੀਤ ਸਿੰਘ ਬੁੱਗਾ ਵਾਸੀ ਗੁੰਮਟਾਲਾ ਖਿਲਾਫ ਬਲਬੀਰ ਸਿੰਘ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਬਾਰੇ ਦੱਸਿਆ। ਗਾਇਕ ਖਿਲਾਫ ਥਾਣਾ ਜੰਡਿਆਲਾ ਗੁਰੂ ਵਿਖੇ ਐਫ. ਆਈ. ਆਰ. 0270 ਆਈ. ਪੀ. ਸੀ. 1860/420 ਅਤੇ ਪੰਜਾਬ ਟਰੈਵਲ ਰੈਗੂਲੇਸ਼ਨ ਐਕਟ 2014/13 ਅਧੀਨ ਪਰਚਾ ਦਰਜ ਕੀਤਾ ਗਿਆ ਹੈ ਪਰ ਉਕਤ ਗਾਇਕ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾ ਪੁਲਸ ਦੇ ਉੱਚ ਅਧਿਕਾਰੀਆ ਨੂੰ ਅਪੀਲ ਕਰਦੇ ਹੋਏ ਹਨ ਕਿ ਉਕਤ ਗਾਇਕ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।

ਇਸ ਸਮੇਂ ਰਾਜਵਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਪੰਜਾਬ ਦੇ ਲੋਕ ਜਿੰਨ੍ਹਾ ਤੇ ਇੰਨਾ ਜਿਆਦਾ ਵਿਸਵਾਸ਼ ਕਰਦੇ ਹਨ ਉਹ ਲੋਕ ਹੀ ਅੱਜ ਕਲ ਅਖਬਾਰਾਂ ਦੀਆਂ ਸੁਰਖੀਆਂ 'ਚ ਆ ਕੇ ਬਾਕੀ ਚੰਗੇ ਗਾਇਕਾਂ ਨੂੰ ਬਦਨਾਮ ਕਰਦੇ ਹਨ। ਇੰਨ੍ਹਾ ਦੇ ਖਿਲਾਫ ਪੰਜਾਬ ਪੁਲਸ ਨੂੰ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਇੰਨ੍ਹਾ ਦੀ ਚੁੰਗਲ ਤੋਂ ਬਚਾਇਆ ਜਾ ਸਕੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News