ਕੋਰੋਨਾ ਵਾਇਰਸ ਖਤਮ ਕਰਨ ਚੀਨ ਪਹੁੰਚੀ ਰਾਖੀ ਸਾਵੰਤ, ਦੇਖੋ ਵੀਡੀਓ

2/4/2020 4:42:22 PM

ਨਵੀਂ ਦਿੱਲੀ(ਬਿਊਰੋ) : ਡਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਕਾਰਨ ਚਰਚਾ ’ਚ ਛਾਈ ਰਹਿੰਦੀ ਹੈ। ਇਕ ਵਾਰ ਫਿਰ ਰਾਖੀ ਨੇ ਇੰਟਰਨੈੱਟ ਤੇ ਆਪਣੀ ਵੀਡੀਓ ਸਾਂਝੀ ਕੀਤੀ ਹੈ।  ਅੱਜਕੱਲ ਕੋਰੋਨਾ ਵਾਇਰਸ ਚੀਨ ਤੇ ਬਾਕੀ ਦੇਸ਼ਾਂ ਲਈ ਆਫਤ ਬਣਿਆ ਹੋਇਆ ਹੈ, ਇੱਥੋਂ ਤੱਕ ਕਿ ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਰਾਖੀ ਸਾਵੰਤ ਇਸ ਮੁੱਦੇ 'ਤੇ ਫਿਲਹਾਲ ਮੌਜ-ਮਸਤੀ ਕਰਨ ਤੋਂ ਪਿੱਛੇ ਨਹੀਂ ਹੈ ਤੇ ਉਸ ਨੇ ਕੋਰੋਨਾ ਵਾਇਰਸ ਸਬੰਧੀ ਇਕ ਵੀਡੀਓ ਸ਼ੇਅਰ ਕਰ ਦਿੱਤੀ ਹੈ। ਆਪਣੀ ਨਵੀਂ ਵੀਡੀਓ 'ਚ ਰਾਖੀ ਸਾਵੰਤ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਖਤਮ ਕਰਨ ਲਈ ਚੀਨ ਜਾ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Feb 2, 2020 at 3:13am PST


ਰਾਖੀ ਨੇ ਫਲਾਈਟ 'ਚ ਇਕ ਵੀਡੀਓ ਬਣਾਈ ਹੈ, ਜਿਸ ਵਿਚ ਉਹ ਬੋਲ ਰਹੀ ਹੈ ਕਿ ਉਹ ਚੀਨ ਜਾ ਰਹੀ ਹੈ ਤੇ ਉਹ ਕੋਰੋਨਾ ਵਾਇਰਸ ਨੂੰ ਖਤਮ ਕਰ ਕੇ ਹੀ ਸਾਹ ਲਵੇਗੀ। ਰਾਖੀ ਨੇ ਆਪਣੀ ਵੀਡੀਓ 'ਚ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਵਾਇਰਸ ਲਈ ਨਾਸਾ ਤੋਂ ਸਪੈਸ਼ਲ ਦਵਾਈ ਵੀ ਮੰਗਵਾਈ ਹੈ, ਜਿਸ ਨੂੰ ਲੈ ਕੇ ਉਹ ਚੀਨ ਜਾ ਰਹੀ ਹੈ। ਰਾਖੀ ਦਾ ਕਹਿਣਾ ਹੈ ਕਿ ਨਾਸਾ ਦੀ ਇਸ ਦਵਾਈ ਨਾਲ ਚੀਨ 'ਚ ਫੈਲ ਰਿਹਾ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਰਾਖੀ ਨੇ ਵੀਡੀਓ 'ਚ ਇਕ ਹੋਰ ਕਲਿੱਕ ਵੀ ਐਡ ਕੀਤੀ ਹੈ, ਜਿਸ ’ਚ ਉਹ ਬੋਲ ਰਹੀ ਹੈ ਕਿ ਉਹ ਚੀਨ ਪਹੁੰਚ ਗਈ ਹੈ ਤੇ ਹੁਣ ਵਾਇਰਸ ਖਤਮ ਹੋਣ ਵਾਲਾ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News