ਪਤੀ ਨੇ ਕੀਤਾ ਇਗਨੋਰ ਤਾਂ ਰੋ ਪਈ ਰਾਖੀ ਸਾਵੰਤ, ਦੇਖੋ ਵੀਡੀਓ

9/24/2019 10:55:56 AM

ਮੁੰਬਈ(ਬਿਊਰੋ)- ਰਾਖੀ ਸਾਵੰਤ ਇਨ੍ਹੀਂ ਦਿਨੀਂ ਪ੍ਰੇਸ਼ਾਨ ਹੈ। ਪ੍ਰੇਸ਼ਾਨੀ ਦੇ ਪਿੱਛੇ ਦਾ ਕਾਰਨ ਹੈ ਉਨ੍ਹਾਂ ਦਾ ਵਿਆਹ। ਹੁਣ ਸਵਾਲ ਉੱਠ ਰਹੇ ਹਨ ਕਿ ਕੀ ਰਾਖੀ ਸਾਵੰਤ ਦਾ ਵਿਆਹ ਖਤਰੇ ‘ਚ ਹੈ ? ਰਾਖੀ ਜਿਸ ਤਰ੍ਹਾਂ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੀ ਹੈ। ਉਸ ਤੋਂ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਕੁਝ ਠੀਕ ਨਹੀਂ ਚੱਲ ਰਹੀ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Sep 20, 2019 at 8:10am PDT


ਦਰਅਸਲ ਰਾਖੀ ਦੇ ਪਤੀ ਕੰਮ ਦੇ ਸਿਲਸਿਲੇ ’ਚ ਲੰਡਨ ’ਚ ਰਹਿੰਦੇ ਹਨ। ਇਸ ਲਈ ਦੋਵੇਂ ਬਹੁਤ ਘੱਟ ਇਕ-ਦੂਜੇ ਨੂੰ ਸਮਾਂ ਦੇ ਪਾਉਂਦੇ ਹਨ। ਰਾਖੀ ਦੇ ਵਿਆਹ ਨੂੰ ਹੁਣ ਇਕ ਮਹੀਨਾ ਹੀ ਹੋਇਆ ਹੈ ਅਤੇ ਹੁਣ ਤੋਂ ਦੋਵਾਂ ਵਿਚਕਾਰ ਦੂਰੀ ਆ ਗਈ ਹੈ ਰਾਖੀ ਸਾਵੰਤ ਨੇ ਕਈ ਵੀਡੀਓਜ਼ ਅਜਿਹੇ ਸ਼ੇਅਰ ਕੀਤੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਪਤੀ ਨੂੰ ਬਹੁਤ ਮਿਸ ਕਰ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Sep 20, 2019 at 7:25am PDT


ਇਕ ਵੀਡੀਓ ’ਚ ਰਾਖੀ ਕਹਿੰਦੀ ਹੈ,‘‘ਤੁਸੀਂ ਜੋ ਬੋਲੋਂਗੇ ਮੈਂ ਕਰਾਂਗੀ, ਜੋ ਬੋਲੋਂਗੇ ਸੁਣਾਂਗੀ ਪਰ ਮੈਨੂੰ ਇਗਨੋਰ ਨਾ ਕਰੋ ਯਾਰ। ਮੈਂ ਨਹੀਂ ਰਹਿ ਸਕਦੀ ਹਾਂ। ਤੁਹਾਨੂੰ ਮੇਰੇ ’ਤੇ ਜਰਾ ਵੀ ਤਰਸ ਨਹੀਂ ਆਉਂਦਾ ਹੈ ਨਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’
PunjabKesari
ਖੈਰ ਰਾਖੀ ਸਾਵੰਤ ਵਿਆਹ ਦੇ ਪਹਿਲੇ ਦਿਨ ਤੋਂ ਹੀ ਅਜਿਹੇ ਵੀਡੀਓਜ਼ ਸ਼ੇਅਰ ਕਰਦੀ ਆ ਰਹੀ ਹੈ। ਉਨ੍ਹਾਂ ਦੇ  ਫੈਨਜ਼ ਨੂੰ ਤਾਂ ਉਨ੍ਹਾਂ ਦੀ ਵਿਆਹ ’ਤੇ ਵੀ ਭਰੋਸਾ ਨਹੀਂ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News