ਰਾਖੀ ਸਾਵੰਤ ਨੇ ਦਿੱਤਾ NRC ਤੋਂ ਬਚਣ ਦਾ ਆਸਾਨ ਤਰੀਕਾ, ਵੀਡੀਓ ਸ਼ੇਅਰ ਕਰਕੇ ਦਿੱਤੀ ਇਹ ਸਲਾਹ

1/30/2020 9:26:26 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਡਰਾਮਾ ਕੁਵੀਨ ਰਾਖੀ ਸਾਵੰਤ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਰਾਖੀ ਦੇਸ਼- ਦੁਨੀਆ ਨਾਲ ਜੁੜੇ ਤਮਾਮ ਮੁੱਦਿਆਂ ’ਤੇ ਆਪਣੀ ਰਾਏ ਵੀ ਦਿੰਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਦੇਸ਼ ਵਿਚ CAA ਅਤੇ NRC ਨੂੰ ਲੈ ਕੇ ਕਾਫੀ ਬਵਾਲ ਚੱਲ ਰਿਹਾ ਹੈ ਪਰ ਰਾਖੀ ਦੀ ਹੁਣ ਤੱਕ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ। ਲੋਕਾਂ ਨੂੰ ਵੀ ਉਨ੍ਹਾਂ ਦੀ ਇਸ ਮੁੱਦੇ ’ਤੇ ਪ੍ਰਤੀਕਿਰਿਆ ਦਾ ਇੰਤਜ਼ਾਰ ਸੀ ।  ਤਾਂ ਰਾਖੀ ਨੇ ਹੁਣ ਇਸ ਮਾਮਲੇ ’ਤੇ ਪ੍ਰਤੀਕਿਰਿਆ ਦੇ ਦਿੱਤੀ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਇਸ ਮੁੱਦੇ ਬਾਰੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

 
 
 
 
 
 
 
 
 
 
 
 
 
 

Jaao lone lelo daro Matt NRC se🤪

A post shared by Rakhi Sawant (@rakhisawant2511) on Jan 28, 2020 at 6:38am PST


ਰਾਖੀ ਸਾਵੰਤ ਨੇ ਆਪਣੀ ਵੀਡੀਓ 'ਚ ਲੋਕਾਂ ਨੂੰ ਸੁਝਾਅ ਦਿੱਤਾ, “ਮੇਰਾ ਸੁਝਾਅ ਹੈ ਤੇ ਇਕ ਇਲਾਜ ਵੀ। ਲੋਕ ਜੋ CAA ਤੇ NRC ਤੋਂ ਡਰਦੇ ਹਨ ਤੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਲਈ ਸਰਟੀਫਿਕੇਟ ਨਹੀਂ ਰੱਖਿਆ, ਤਾਂ ਤੁਸੀਂ ਚਿੰਤਾ ਕਿਉਂ ਕਰਦੇ ਹੋ। ਜੇ ਤੁਹਾਡੇ ਕੋਲ ਪੁਰਾਣੇ ਦਸਤਾਵੇਜ਼ ਨਹੀਂ ਹਨ, ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਸਾਰੇ ਭਾਰਤ 'ਚ ਰਹੋ ਤੇ ਇੱਕ ਵੱਡਾ ਕਰਜ਼ਾ ਲਓ। ਬੈਂਕ ਖੁੱਦ ਨੂੰ ਸਾਬਿਤ ਕਰੇਗਾ ਕਿ ਤੁਸੀਂ ਹਿੰਦੁਸਤਾਨੀ ਹੋ, ਉੱਥੇ ਚਿੰਤਾ ਦੋਸਤ ਕਰਨ ਦੀ ਕੋਈ ਲੋੜ।" ਦੱਸ ਦੇਈਏ ਕਿ ਰਾਖੀ ਸਾਵੰਤ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਹਨ, ਨਾਲ ਹੀ ਲੋਕ ਇਸ 'ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News