ਕੋਰੋਨਾ ਵਾਇਰਸ ਦੇ ਡਰ ਕਾਰਨ ਇਸ ਸਾਲ ਹੋਲੀ ਨਹੀਂ ਖੇਡੇਗੀ ਰਾਖੀ, ਲੋਕਾਂ ਨੂੰ ਵੀ ਕੀਤੀ ਇਹ ਅਪੀਲ

3/4/2020 1:14:57 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਜ਼ਿਆਦਾਤਰ ਵੱਡੇ ਮਾਮਲਿਆਂ ’ਤੇ ਆਪਣੀ ਰਾਏ ਜ਼ਾਹਰ ਕਰਦੀ ਰਹਿੰਦੀ ਹੈ। ਰਾਖੀ ਕੋਰੋਨਾ ਵਾਇਰਸ ’ਤੇ ਪਿਛਲੇ ਕਾਫੀ ਸਮੇਂ ਤੋਂ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਪਲੋਡ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਇਕ ਨਵਾਂ ਵੀਡੀਓ ਇੰਸਟਾਗ੍ਰਾਮ ’ਤੇ ਅਪਲੋਡ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਇਸ ਸਾਲ ਹੋਲੀ ਨਾ ਮਨਾਉਣ। ਰਾਖੀ ਨੇ ਕਿਹਾ,‘‘ਇਸ ਵਾਰ ਹੋਲੀ ਨਾ ਖੇਡਣ ਕਿਉਂਕਿ ਹੋਲੀ ਵਿਚ ਜਿੰਨੇ ਵੀ ਕਲਰਸ, ਬਾਲਸ ਜੋ ਵੀ ਹਨ, ਉਹ ਚੀਨ ਵਿਚ ਬਣਾਏ ਗਏ ਹਨ। ਤਾਂ ਤੁਹਾਨੂੰ ਨਹੀਂ ਪਤਾ ਹੈ ਕਿ ਜੋ ਲੋਕ ਇਹ ਚੀਜ਼ਾਂ ਬਣਾ ਰਹੇ ਸਨ ਉਸ ਸਮੇਂ ਕੋਰੋਨਾ ਵਾਇਰਸ ਸੀ। ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ ਕਲਰਸ ਅਤੇ ਬਲੂਨਸ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਤੁਸੀਂ ਦੂਰ ਰਹੇ ਕਿਉਂਕਿ ਉਨ੍ਹਾਂ ਨੂੰ ਤੁਹਾਨੂੰ ਕੋਰੋਨਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਕ ਸਾਲ ਕੋਈ ਹੋਲੀ ਨਹੀਂ ਖੇਡੇਗਾ ਤਾਂ ਮੈਨੂੰ ਲੱਗਦਾ ਹੈ ਕਿ ਕੁੱਝ ਨਹੀਂ ਹੋਵੇਗਾ। ਰਾਖੀ ਨੇ ਕਿਹਾ ਕਿ ਸਿਰਫ ਇਕ ਸਾਲ ਦੀ ਗੱਲ ਹੈ। ਮੈਂ ਸਿਰਫ ਤੁਹਾਡੀ ਚੰਗੀ ਸਿਹਤ ਚਾਹੁੰਦੀ ਹਾਂ। ਇਸ ਸਾਲ ਮੈਂ ਹੋਲੀ ਨਹੀਂ ਖੇਡਾਂਗੀ। ਤੁਸੀਂ ਲੋਕ ਵੀ ਨਾ ਖੇਡੋ।’’

 
 
 
 
 
 
 
 
 
 
 
 
 
 

Dear All, Please note that CORONA VIRUS is very harmful and dangerous for our life. We request to take this seriously and try to take precautions from this. HOLI festival is coming and most of colour ballons and all products are made of china products. We never know from where this virus will effect us. Request you all to for atleast this year avoid to play HOLI and dont make any arrangement for same at your society or near premises. For 2-3 hrs enjoyment may take somebody life at risk.Please SAVE your Life and people surrounding you. Our premises need to kept clean and take measures to avoid outdoor particle or object or material that can create damage. Please dont make HOLI festival to play with someone LIFE.. ..kindly share this message to create awareness. 🙏🙏🙏

A post shared by Rakhi Sawant (@rakhisawant2511) on Mar 2, 2020 at 3:44am PST


ਰਾਖੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਕਿ ਤੁਹਾਡਾ 2-3 ਘੰਟਿਆਂ ਦਾ ਜਸ਼ਨ ਕਿਸੇ ਦੀ ਜਾਨ ਲੈ ਸਕਦਾ ਹੈ। ਸਾਨੂੰ ਜ਼ਰੂਰਤ ਕਿ ਮਾਹੌਲ ਨੂੰ ਸਾਫ ਬਣਾਈ ਰੱਖੀਏ। ਇਸ ਦੇ ਨਾਲ ਹੀ ਰਾਖੀ ਨੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਲੋਕ ਇਸ ਗੱਲ ਨੂੰ ਸਮਝ ਸਕਣ ਅਤੇ ਇਸ ਸਾਲ ਹੋਲੀ ਨਾ ਖੇਡਣ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News