ਵਿਆਹ ਦੀਆਂ ਖਬਰਾਂ ਤੋਂ ਬਾਅਦ ਰਾਖੀ ਸਾਵੰਤ ਨੇ ਆਪਣੀ ਬੇਟੀ ਦੀ ਵੀਡੀਓ ਕੀਤੀ ਸਾਂਝੀ

11/16/2019 2:52:11 PM

ਮੁੰਬਈ (ਬਿਊਰੋ) — ਆਪਣੀਆਂ ਵੀਡੀਓ ਅਤੇ ਤਸਵੀਰਾਂ ਕਰਕੇ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਉਸ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਰਾਖੀ ਦੀ ਬੇਟੀ ਹੈ। ਰਾਖੀ ਸਾਵੰਤ ਨੇ ਆਪਣੀ ਬੇਟੀ ਦਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਦਰਅਸਲ 13 ਨਵੰਬਰ ਨੂੰ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ ਨੂੰ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਸੀ। ਰਾਖੀ ਨੇ ਲਿਖਿਆ ਸੀ ''ਦੋਸਤੋ ਤੇ ਮੇਰੇ ਪ੍ਰਸ਼ੰਸਕੋ ਇਹ ਮੇਰੀ ਬੇਟੀ ਹੈ, ਕਿਰਪਾ ਕਰਕੇ ਇਸ ਨੂੰ ਆਪਣਾ ਆਸ਼ੀਰਵਾਦ ਦਿਓ।'' ਰਾਖੀ ਦੀ ਇਸ ਵੀਡੀਓ 'ਤੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ। ਕੁਝ ਲੋਕ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ ਅਤੇ ਕੁਝ ਇਸ ਨੂੰ ਟਰੋਲ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Nov 13, 2019 at 10:45am PST


ਦੱਸਣਯੋਗ ਹੈ ਕਿ ਇਸ ਵੀਡੀਓ 'ਚ ਰਾਖੀ ਸਾਵੰਤ ਨੇ ਬੇਬੀ ਫਿਲਟਰ ਦੀ ਵਰਤੋਂ ਕੀਤੀ ਹੈ, ਜਿਸ ਕਰਕੇ ਉਹ ਬੱਚੀ ਵਾਂਗ ਦਿਖਾਈ ਦੇ ਰਹੀ ਹੈ। ਰਾਖੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਹ ਆਪਣੇ ਵਿਆਹ ਕਰਕੇ ਚਰਚਾ ਸੀ ਪਰ ਉਸ ਨੇ ਕਦੇ ਵੀ ਆਪਣੇ ਪਤੀ ਦੀ ਤਸਵੀਰ ਸਾਂਝੀ ਨਹੀਂ ਕੀਤੀ।

 
 
 
 
 
 
 
 
 
 
 
 
 
 

Dosto my fans a meri beti Hai please give her your Ashirwad thanks 🙏

A post shared by Rakhi Sawant (@rakhisawant2511) on Nov 13, 2019 at 9:43am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News