ਰਾਖੀ ਸਾਵੰਤ ਦੀ ਸੰਦੂਰ ਤੇ ਮੰਗਲਸੂਤਰ ਵਾਲੀ ਵੀਡੀਓ ਵਾਇਰਲ

8/2/2019 9:07:59 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਕੰਟਰੋਵਰਸੀ ਕੁਈਨ ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵੀ 'ਚ ਰਾਖੀ ਸਾਵੰਤ ਨੇ ਦੁਲਹਨ ਦੇ ਲਿਬਾਸ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਤੋਂ ਬਾਅਦ ਉਸ ਦੇ ਵਿਆਹ ਦੀਆਂ ਖਬਰਾਂ ਨੇ ਹੋਰ ਵੀ ਜ਼ੋਰ ਫੜ੍ਹ ਲਿਆ ਸੀ। ਇਸ ਸਭ ਦੇ ਚਲਦੇ ਉਸ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੰਗਲ ਸੂਤਰ ਤੇ ਸੰਦੂਰ 'ਚ ਦਿਖਾਈ ਦੇ ਰਹੀ ਹੈ। ਰਾਖੀ ਇਸ ਵੀਡੀਓ 'ਚ ਕਿਸੇ ਵੈੱਬ ਸੀਰੀਜ਼ ਦੀ ਗੱਲ ਕਰ ਰਹੀ ਹੈ ਪਰ ਇਸ ਤੋਂ ਜ਼ਿਆਦਾ ਚਰਚਾ ਉਸ ਦੇ ਮੰਗਲਸੂਤਰ ਤੇ ਸੰਦੂਰ ਦੀ ਹੋ ਰਹੀ ਹੈ। 

 
 
 
 
 
 
 
 
 
 
 
 
 
 

Kya tumne Gandii Baat dekhi? @altbalaji #GandiiBaat

A post shared by Rakhi Sawant (@rakhisawant2511) on Jul 31, 2019 at 5:14am PDT


ਦੱਸ ਦਈਏ ਕਿ ਰਾਖੀ ਸਾਵੰਤ ਦੇ ਇਸ ਵੀਡੀਓ 'ਤੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ। ਕੁਝ ਲੋਕ ਆਖ ਰਹੇ ਹਨ ਕਿ ਇਹ ਦੀਪਕ ਕਲਾਲ ਦੇ ਨਾਂ ਦਾ ਸੰਦੂਰ ਹੈ। ਉਥੇ ਹੀ ਇਕ ਹੋਰ ਯੂਜ਼ਰ ਨੇ ਕਿਹਾ 'ਤੇਰੇ ਨਾਲ ਵਿਆਹ ਕਿਸ ਨੇ ਕਰ ਲਿਆ।' ਹਾਲ ਹੀ 'ਚ ਇਕ ਖਬਰ ਸਾਹਮਣੇ ਆਈ ਸੀ ਕਿ ਰਾਖੀ ਸਾਵੰਤ ਨੇ ਕਿਸੇ ਐੱਨ. ਆਈ. ਆਰ. ਨਾਲ ਚੋਰੀ ਛਿਪੇ ਵਿਆਹ ਕਰ ਲਿਆ ਹੈ ਪਰ ਇਨ੍ਹਾਂ ਖਬਰਾਂ ਦਾ ਉਸ ਨੇ ਖੰਡਨ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News