ਰਾਮਗੋਪਾਲ ਵਰਮਾ ਦੇ ਖਿਲਾਫ ਜਾਰੀ ਹੋਇਆ ਗੈਰ-ਜਮਾਨਤੀ ਵਾਰੰਟ, ਜਾਣੋ ਪੂਰਾ ਮਾਮਲਾ

4/27/2017 12:32:56 PM

ਮੁੰਬਈ— ਫਿਲਮਕਾਰ ਰਾਮਗੋਪਾਲ ਵਰਮਾ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ''ਚ ਰਹਿੰਦੇ ਹਨ। ਹਾਲ ਹੀ ''ਚ ਮਹਾਰਾਸ਼ਟਰ ''ਚ ਅੋਰੰਗਾਬਾਦ ਦੀ ਇਕ ਅਦਾਲਤ ਨੇ 2009 ਦੀ ਇਕ ਕਾਪੀਰਾਈਟ ਉਲੰਘਣ ਮਾਮਲੇ ''ਚ ਰਾਮਗੋਪਾਲ ਵਰਮਾ ਅਤੇ ਫਿਲਮ ਨਿਰਮਾਤਾ ਰੌਨੀ ਸਕਰੂਆਲਾ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਮੁਸ਼ਤਾਕ ਮੁਹਸਿਨ ਨੇ ਆਪਣੀ ਪਟੀਸ਼ਨ ''ਚ ਇਹ ਦਾਅਵਾ ਕੀਤਾ ਸੀ ਕਿ ਅਗਸਤ 2009 ''ਚ ਰਿਲੀਜ਼ ਹੋਈ ਫਿਲਮ ''ਅਗਿਆਤ'' ਉਨ੍ਹਾਂ ਦੀ ਲਿਖੀ ਇਕ ਕਹਾਣੀ ''ਤੇ ਆਧਾਰਿਤ ਸੀ। ਰੌਨੀ ਫਿਲਮ ਦੇ ਨਿਰਮਾਤਾ ਸੀ।

ਜ਼ਿਕਰਯੋਗ ਹੈ ਕਿ ਮੁਹਸਿਨ ਦੇ ਵਕੀਲ ਨੇ ਅਦਾਲਤ ''ਚ ਕਿਹਾ ਕਿ ਗੋਪਾਲਰਾਮ ਵਰਮਾ ਨੂੰ ਪਿਛਲੇ 2 ਸਾਲ ''ਚ ਜੋ ਸਮਨ ਭੇਜੇ ਗਏ ਸੀ। ਉਨ੍ਹਾਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਨਿਆਇਕ ਮੈਜਿਸਟਰੇਟ ਕੇ. ਕੇ. ਕੁੰਨਦਰਾਲੇ ਨੇ ਦੋਵਾਂ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 31 ਮਈ ਨੂੰ ਤਹਿ ਕੀਤੀ ਹੈ। ਇਸ ਤੋਂ ਪਹਿਲਾਂ ਵੀ ਰਾਮਗੋਪਾਲ ਵਰਮਾ ਸੋਸ਼ਲ ਮੀਡੀਆ ''ਤੇ ਆਪਣੇ ਵਿਵਾਦਿਤ ਟਵੀਟ ਕਰਕੇ ਚਰਚਾ ''ਚ ਰਹੇ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News