ਪੁਲਸ ਨੂੰ ਕਿੱਸ ਕਰਨਾ ਚਾਹੁੰਦੈ ਰਾਮ ਗੋਪਾਲ ਵਰਮਾ, ਟਵੀਟ ਰਾਹੀਂ ਜ਼ਾਹਿਰ ਕੀਤੀ ਇੱਛਾ

7/22/2019 2:50:31 PM

ਮੁੰਬਈ (ਬਿਊਰੋ) — ਨਿਰਮਾਤਾ-ਨਿਰਦੇਸ਼ਕ ਰਾਮ ਗੋਪਾਲ ਵਰਮਾ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਰਾਮ ਗੋਪਾਲ ਵਰਮਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਮਰਾਟ ਸ਼ੰਕਰ' ਬਾਕਸ ਆਫਿਸ 'ਤੇ ਹਿੱਟ ਸਾਬਿਤ ਹੋਈ ਤਾਂ ਰਾਮ ਗੋਪਾਲ ਵਰਮਾ ਨੇ ਨਵਾਂ ਵਿਵਾਦ ਮੁੱਲ ਲੈ ਲਿਆ। ਫਿਲਮ ਦਾ ਪ੍ਰਮੋਸ਼ਨ ਕਰਨ ਲਈ ਰਾਮ ਗੋਪਾਲ ਨੇ ਅਨੋਖਾ ਕਾਰਨਾਮਾ ਕਰ ਦਿੱਤਾ। ਉਹ ਟ੍ਰਿਪਲਿੰਗ ਕਰਕੇ ਸਿਨੇਮਾਘਰ ਤੱਕ ਪਹੁੰਚ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਦਾ ਇਹ ਕਾਰਨਾਮਾ ਦੇਖ ਕੇ ਪੁਲਸ ਨੇ ਉਨ੍ਹਾਂ 'ਤੇ ਫਾਈਨ ਲਾ ਦਿੱਤਾ। ਉਥੇ ਹੁਣ ਰਾਮ ਗੋਪਾਲ ਵਰਮਾ ਨੇ ਅਜਿਹਾ ਟਵੀਟ ਕਰਕੇ ਦਿੱਤਾ ਹੈ ਕਿ ਲੋਕ ਹੈਰਾਨ ਹਨ। ਇਹ ਟਵੀਟ ਹੈਦਰਾਬਾਦ ਪੁਲਸ ਨੂੰ ਲੈ ਕੇ ਹੈ।

 

ਰਾਮ ਗੋਪਾਲ ਵਰਮਾ ਨੇ ਆਪਣੇ ਹੀ ਵੈਰੀਫਾਈਡ ਟਵਿਟਰ ਹੈਂਡਲ ਤੋਂ ਟ੍ਰੈਫਿਕ ਨਿਯਮ ਤੋੜਣ ਵਾਲਾ ਉਨ੍ਹਾਂ ਦਾ ਵੀਡੀਓ ਅਰਲੋਡ ਕੀਤਾ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ 'ਕਿਥੇ ਹੈ ਟ੍ਰੈਫਿਕ ਪੁਲਸ, ਲੱਗਦਾ ਹੈ ਸਾਰੇ ਥੀਏਟਰ ਦੇ ਅੰਦਰ ਹਨ ਅਤੇ 'ਫਿਲਮ 'ਸਮਰਾਟ ਸ਼ੰਕਰ' ਦੇਖ ਰਹੇ ਹਨ।'

PunjabKesari

ਉਥੇ ਹੀ ਰਾਮ ਗੋਪਾਲ ਵਰਮਾ ਦੇ ਇਸ ਟਵੀਟ 'ਤੇ ਸਾਈਬਰ ਟ੍ਰੈਫਿਕ ਨੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ 'ਤੇ 1335 ਰੁਪਏ ਦਾ ਫਾਈਨ ਲਾਇਆ ਅਤੇ ਲਿਖਿਆ, ''ਟ੍ਰੈਫਿਕ ਨਿਯਮਾਂ ਦੇ ਉਲੰਘਣ ਦੀ ਰਿਪੋਰਟ ਕਰਨ ਲਈ ਧੰਨਵਾਦ ਰਾਮ ਗੋਪਾਲ ਵਰਮਾ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਟ੍ਰੈਫਿਕ ਨਿਯਮਾਂ ਦਾ ਖੁਦ ਹੀ ਪਾਲਨ ਕਰੋਗੇ।

PunjabKesari

ਉਂਝ ਸਿਰਫ ਸਿਨੇਮਾਘਰਾਂ 'ਚ ਕਿਉਂ? ਟ੍ਰੈਫਿਕ ਪੁਲਸ ਅਜਿਹਾ ਡਰਾਮਾ ਰੋਜ਼ਾਨਾ ਸੜਕਾਂ 'ਤੇ ਦੇਖਦੀ ਹੈ।'' ਉਥੇ ਸਾਈਬਰ ਟ੍ਰੈਫਿਕ ਦੇ ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਮ ਗੋਪਾਲ ਵਰਮਾ ਨੇ ਲਿਖਿਆ, ''ਗੁਰੂ ਆਈ. ਲਵ. ਯੂ. ਅਤੇ ਮੈਂ ਤੁਨੂੰ ਕਿੱਸ ਕਰਨਾ ਚਾਹੁੰਦਾ ਹਾਂ। ਲਗਾਤਾਰ 39 ਦਿਨ ਤੱਕ ਸ਼ਾਨਦਾਰ ਕੰਮ ਲਈ। ਜੇਕਰ ਮੇਰੀ ਦੂਜੀ ਬੇਟੀ ਹੁੰਦੀ ਹਾਂ ਮੈਂ ਤੁਹਾਨੂੰ ਆਪਣਾ ਜਵਾਈ ਬਣਾ ਲੈਂਦਾ।'' 

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News