''ਰਾਮਾਇਣ'' ''ਚ ਸੁਗਰੀਵ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾ ਹੋਇਆ ਦੇਹਾਂਤ

4/10/2020 12:17:23 PM

ਮੁੰਬਈ (ਵੈੱਬ ਡੈਸਕ) - ਰਾਮਾਨੰਦ ਸਾਗਰ ਦੀ ਰਾਮਾਇਣ ਵਿਚ ਸੁਗਰੀਵ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸ਼ਾਮ ਸੁੰਦਰ ਕਲਾਨੀ ਦਾ ਦੇਹਾਂਤ ਹੋ ਗਿਆ ਹੈ। ਸੀਰੀਅਲ ਵਿਚ ਰਾਮ ਬਣਨ ਵਾਲੇ ਅਦਾਕਾਰ ਅਰੁਣ ਗੋਵਿਲ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਅਰੁਣ ਗੋਵਿਲ ਨੇ ਟਵਿੱਟਰ 'ਤੇ ਲਿਖਿਆ, ''ਮਿਸਟਰ ਸ਼ਾਮ ਸੁੰਦਰ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਾਂ, ਉਨ੍ਹਾਂ ਨੇ ਰਾਮਾਨੰਦ ਸਾਗਰ ਦੀ 'ਰਾਮਾਇਣ' ਵਿਚ ਸੁਗਰੀਵ ਦਾ ਕਿਰਦਾਰ ਨਿਭਾਇਆ ਸੀ। ਬਹੁਤ ਵਧੀਆ ਸ਼ਖਸ਼ੀਅਤ ਤੇ ਸੱਜਣ ਵਿਅਕਤੀ ਸਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।''

ਦੱਸ ਦੇਈਏ ਕਿ ਇਸ ਸਮੇਂ ਡੀ.ਡੀ ਨੈਸ਼ਨਲ 'ਤੇ 'ਰਾਮਾਇਣ' ਦਾ ਪ੍ਰਸਾਰਣ ਹੋ ਰਿਹਾ ਹੈ, ਜਿਸ ਕਰਕੇ ਸਾਰੇ ਕਿਰਦਾਰ ਤੇ ਕਲਾਕਾਰ ਇਕ ਵਾਰ ਮੁੜ ਚਰਚਾ ਵਿਚ ਹਨ। ਸ਼ਾਮ ਸੁੰਦਰ ਕਲਾਨੀ ਦੀ ਅਦਾਕਾਰੀ ਦਾ ਕਰੀਅਰ 'ਰਾਮਾਇਣ' ਤੋਂ ਹੀ ਸ਼ੁਰੂ ਹੋਇਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿਚ ਕੁਝ ਖਾਸ ਕੰਮ ਨਹੀਂ ਕੀਤਾ। 'ਰਾਮਾਇਣ' ਵਿਚ ਸੁਗਰੀਵ ਦੀ ਭੂਮਿਕਾ ਭਗਵਾਨ ਦੇ ਵਨਵਾਸ ਦੌਰਾਨ ਸਾਹਮਣੇ ਆਉਂਦੀ ਹੈ। ਵਾਨਰ ਰਾਜਾ ਸੁਗਰੀਵ ਰਾਵਣ ਨਾਲ ਯੁੱਧ ਵਿਚ ਰਾਮ ਦੀ ਮਦਦ ਕਰਦਾ ਹੈ। ਸੁਗਰੀਵ ਤੇ ਰਾਮ ਦੀ ਮੁਲਾਕਾਤ ਹਨੂੰਮਾਨ ਨੇ ਕਾਰਵਾਈ ਸੀ।    ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News