ਖੌਫ ਦਾ ਦੂਜਾ ਨਾਂ ਸੀ ਇਹ ਅਭਿਨੇਤਾ, ਮਿਲੀ ਸੀ ਅਜਿਹੀ ਦਰਦਨਾਕ ਮੌਤ ਕਿ ਸਹਿਮ ਗਏ ਸਨ ਸਾਰੇ

7/31/2017 2:53:15 PM

ਮੁੰਬਈ— ਫਿਲਮਾਂ 'ਚ ਖੌਫ ਅਤੇ ਦਹਿਸ਼ਤ ਲਈ ਜਾਣੇ ਜਾਂਦੇ ਇਸ ਅਭਿਨੇਤਾ ਨੇ ਆਪਣੇ ਲਈ ਇਕ ਅਜਿਹੀ ਪਛਾਣ ਬਣਾਈ ਸੀ, ਜਿਸ ਨਾਲ ਲੋਕ ਅਸਲ ਜ਼ਿੰਦਗੀ 'ਚ ਡਰਦੇ ਸਨ। ਇਹ ਅਭਿਨੇਤਾ ਸੀ ਰਾਮੀ ਰੈੱਡੀ, ਜਿਸ ਨੇ ਸਾਲ 1990 'ਚ ਆਈ ਫਿਲਮ 'ਪ੍ਰਤੀਬੰਧ' 'ਚ ਅੰਨਾ ਨਾਮਕ ਵਿਲੇਨ ਦਾ ਕਿਰਦਾਰ ਨਿਭਾਇਆ ਸੀ।

PunjabKesari

ਰਾਮੀ ਰੈੱਡੀ ਦਾ ਖੌਫ ਅਜਿਹਾ ਹੋ ਗਿਆ ਸੀ ਕਿ ਜਦੋਂ ਵੀ ਉਹ ਫਿਲਮੀ ਪਰਦੇ 'ਤੇ ਆਉਂਦਾ ਤਾਂ ਲੋਕਾਂ ਅੰਦਰ ਦਹਿਸ਼ਤ ਫੈਲ ਜਾਂਦੀ।

PunjabKesari

ਹਰ ਫਿਲਮ 'ਚ ਉਸ ਦਾ ਕਿਰਦਾਰ ਅਤੇ ਲੁੱਕ ਇੰਨਾ ਭਿਆਨਕ ਹੁੰਦੀ ਸੀ ਕਿ ਲੋਕ ਦੇਖਦੇ ਹੀ ਕੰਬ ਜਾਂਦੇ ਸਨ ਪਰ ਕਿਸੇ ਨੂੰ ਕੀ ਪਤਾ ਸੀ ਫਿਲਮੀ ਪਰਦੇ 'ਤੇ ਖੌਫ ਕੇ ਡਰਾਉਣੀ ਪਛਾਣ ਬਣਾ ਚੁੱਕੇ ਇਸ ਅਭਿਨੇਤਾ ਦੀ ਅਸਲ ਜ਼ਿੰਦਗੀ ਕਾਫੀ ਦਰਦਨਾਕ ਰਹੀ। 

PunjabKesari
90 ਦੇ ਦਹਾਕੇ 'ਚ ਫਿਲਮਾਂ 'ਚ ਵਿਲੇਨ ਦਾ ਕਿਰਦਾਰ ਨਿਭਾਅ ਕੇ ਰਾਮੀ ਰੈੱਡੀ ਨੇ ਸਫਲਤਾ ਦੀਆਂ ਪੋੜ੍ਹੀਆਂ ਚੜ੍ਹਨੀਆਂ ਸ਼ੁਰੂ ਕੀਤੀ ਸੀ।

PunjabKesari

ਕਾਫੀ ਫਿਲਮਾਂ ਦੇ ਆਫਰ ਉਸ ਨੂੰ ਆਉਣ ਲੱਗੇ ਪਰ ਜਲਦ ਹੀ ਉਹ ਸਮਾਂ ਆ ਗਿਆ ਜਦੋਂ ਬਾਲੀਵੁੱਡ ਨੇ ਇਸ ਹੀਰੋ ਨੂੰ ਭੁਲਾ ਦਿੱਤਾ ਅਤੇ ਫਿਰ ਮਜਬੂਰੀ 'ਚ ਰਾਮੀ ਰੈੱਡੀ ਨੂੰ ਦੱਖਣੀ ਫਿਲਮਾਂ ਵੱਲ ਹੋ ਗਏ।

PunjabKesari

ਉਸ ਨੇ ਕਰੀਅਰ ਦੀ ਸ਼ੁਰੂਆਤ ਤੇਲੁਗੂ ਫਿਲਮਾਂ ਨਾਲ ਕੀਤੀ ਸੀ ਪਰ ਜਦੋਂ ਬਾਲੀਵੁੱਡ ਤੋਂ ਆਫਰ ਨਾ ਮਿਲਿਆ ਕਾ ਉਹ ਖੁਦ ਨੂੰ ਰੋਕ ਨਾ ਸਕੇ ਅਤੇ ਬਾਲੀਵੁੱਡ 'ਚ ਆਪਣੇ ਕਦਮ ਜਮਾਉਣ ਆ ਗਏ ਪਰ ਇਥੇ ਮਿਲੀ ਬੇਰੁੱਖੀ ਨਾਲ ਆਹਤ ਰਾਮੀ ਰੈੱਡੀ ਫਿਰ ਤੋਂ ਦੱਖਣੀ ਫਿਲਮਾਂ ਵੱਲ ਮੁੜ ਗਏ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News