ਮਰਨ ਤੋਂ ਪਹਿਲਾਂ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ ਇਕ ਐਕਟਰ, ਅਜਿਹੀ ਤਰਸਯੋਗ ਹਾਲਤ 'ਚ ਹੋਈ ਸੀ ਮੌਤ

8/3/2017 4:55:53 PM

ਮੁੰਬਈ— ਕਈ ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ 'ਚ ਵਿਲੇਨ ਦਾ ਰੋਲ ਪਲੇਅ ਕਰ ਚੁੱਕੇ ਐਕਟਰ ਰਾਮੀ ਰੈੱਡੀ ਨੂੰ ਉਨ੍ਹਾਂ ਦੇ ਕਠੋਰ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ। ਫਿਰ ਭਾਵੇਂ 1993 'ਚ ਆਈ ਫਿਲਮ 'ਵਕਤ ਹਮਾਰਾ ਹੈ' 'ਚ ਕਰਨਲ ਚਿਕਾਰਾ ਦਾ ਰੋਲ ਹੈ ਜਾਂ 'ਪ੍ਰਤੀਬੰਧ' 'ਚ ਅੰਨਾ ਦਾ, ਰਾਮੀ ਹਰ ਵਿਲੇਨ ਕਿਰਦਾਰ 'ਚ ਜਾਨ ਪਾ ਦਿੰਦੇ ਸਨ। ਹਾਲਾਂਕਿ 250 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਰਾਮੀ ਨੂੰ ਲਿਵਰ ਦੀ ਬਰਬਾਦੀ ਨੇ ਘੇਰ ਲਿਆ ਸੀ, ਜਿਸ ਦੇ ਕਾਰਨ ਉਹ ਅਕਸਰ ਬੀਮਾਰ ਰਹਿਣ ਲੱਗੇ ਸਨ। 
ਜਾਣਕਾਰੀ ਮੁਤਾਬਕ ਲਿਵਰ ਦੀ ਬੀਮਾਰੀ ਦੇ ਚੱਲਦੇ ਰਾਮੀ ਦਾ ਵਧੇਰੇ ਸਮਾਂ ਘਰ 'ਤੇ ਹੀ ਬੀਤਦਾ ਸੀ ਅਤੇ ਹੌਲੀ-ਹੌਲੀ ਉਹ ਗੈਦਰਿੰਗ 'ਚ ਵੀ ਜਾਣੇ ਤੋਂ ਬਚਣ ਲਗੇ। ਹਾਲਾਂਕਿ ਇਕ ਵਾਰ ਉਹ ਇਕ ਇਵੈਂਟ 'ਚ ਨਜ਼ਰ ਆਏ ਸਨ, ਜਿੱਥੇ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੋ ਗਿਆ ਸੀ। ਅਸਲ  ਰਾਮੀ ਉਸ ਦੌਰਾਨ ਕਾਫੀ ਕਮਜ਼ੋਰ ਅਤੇ ਪਤਲੇ ਨਜ਼ਰ ਆ ਰਹੇ ਸਨ। ਉਨ੍ਹਾਂ ਨੂੰ ਦੇਖ ਕੋਈ ਵੀ ਯਕੀਨ ਨਹੀਂ ਕਰ ਪਾ ਰਿਹਾ ਸੀ ਕਿ ਇਹ ਉਹੀ ਰਾਮੀ ਰੈੱਡੀ ਹੈ, ਜੋ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਰਾਮੀ ਨੂੰ ਲਿਵਰ ਤੋਂ ਬਾਅਦ ਕਿਡਨੀ ਦੀ ਬੀਮਾਰੀ ਨੇ ਵੀ ਘੇਰ ਲਿਆ ਸੀ, ਜਿਸ ਦੇ ਕਾਰਨ ਮੌਤ ਤੋਂ ਪਹਿਲੇ ਉਹ ਸਿਰਫ ਹੱਡੀਆਂ ਦਾ ਢਾਂਚਾ ਰਹਿ ਗਏ ਸਨ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਕੈਂਸਰ ਵੀ ਹੋ ਗਿਆ ਸੀ। ਕੁਝ ਮਹੀਨਿਆਂ ਤੱਕ ਇਲਾਜ ਚੱਲਣ ਤੋਂ ਬਾਅਦ 14 ਅਪ੍ਰੈਲ , 2011 ਨੂੰ ਸਿਕੰਦਰਾਬਾਦ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਰਾਮੀ ਰੈੱਡੀ ਦੀ ਮੌਤ ਹੋ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News