26 ਜਨਵਰੀ ਨੂੰ ਪਹਿਲੀ ਵਾਰ ਮਾਉਂਟ ਐਵਰੈਸਟ ਬੇਸ ਕੈਂਪ ’ਤੇ ਹੋਵੇਗਾ ਫੈਸ਼ਨ ਸ਼ੋਅ
1/21/2020 1:50:25 PM

ਨਵੀਂ ਦਿੱਲੀ (ਬਿਊਰੋ)- ਵਾਤਾਵਰਣ ਦੀ ਸੁਰੱਖਿਆ ਤੇ ਜਲਵਾਯੂ ਪਰਿਵਰਤਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦੁਨੀਆ ਵਿਚ ਪਹਿਲੀ ਵਾਰ ਮਾਉਂਟ ਐਵਰੈਸਟ ਬੇਸ ਕੈਂਪ ਦੇ ਉੱਪਰ 5644 ਮੀਟਰ ਦੀ ਉਚਾਈ ’ਤੇ ਇੰਟਰਨੈਸ਼ਨਲ ਫੈਸ਼ਨ ਸ਼ੋਅ ਹੋਵੇਗਾ। 26 ਜਨਵਰੀ ਨੂੰ ਹੋਣ ਵਾਲੇ ਇਸ ਸ਼ੋਅ ਵਿਚ ਮਾਡਲਾਂ ਮਾਈਨਸ 40 ਡਿਗਰੀ ਤਾਪਮਾਨ ਵਿਚ ਸਿਰਫ 25 ਫੀਸਦੀ ਆਕਸੀਜਨ ਦੀ ਮੌਜੂਦਗੀ ਵਿਚ ਰੈਂਪ ਵਾਕ ਕਰਨਗੀਆਂ। ਨੇਪਾਲ ਤੇ ਭਾਰਤ ਵੱਲੋਂ ਸੰਯੂਕਤ ਰੂਪ ਨਾਲ ਆਯੋਜਿਤ ਇਸ ਫੈਸ਼ਨ ਸ਼ੋਅ ਵਿਚ 12 ਦੇਸ਼ਾਂ ਦੀਆਂ 17 ਮਾਡਲਾਂ ਹਿੱਸਾ ਲੈਣਗੀਆਂ। ਦੱਸ ਦੇਈਏ ਕਿ 245 ਮਾਲਡਾਂ ਨੇ ਹਿੱਸਾ ਲੈਣ ਦੀ ਐਪਲੀਕੇਸ਼ਨ ਦਿੱਤੀ ਸੀ। ਚੁਣੀਆਂ ਗਈਆਂ 17 ਮਾਡਲਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਨ੍ਹਾਂ ਨੂੰ ਪ੍ਰੋਗਰਾਮ ਵਾਲੀ ਜਗ੍ਹਾ ਤੱਕ ਪਹੁੰਚਣ ਲਈ 140 ਕਿਮੀ ਦਾ ਸਫਰ ਟ੍ਰੇਨਿੰਗ ਰਾਹੀਂ ਤਹਿ ਕਰਨਾ ਹੋਵੇਗਾ। 19 ਜਨਵਰੀ ਤੋਂ ਇਹ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਸਾਰੀਆਂ ਮਾਡਲਾਂ ਰੋਜ਼ 7 ਘੰਟੇ ਦੀ ਟ੍ਰੇਨਿੰਗ ਕਰਕੇ ਸਾਰੇ ਦਿਨ ਵਿਚ 19 ਕਿ.ਮੀ. ਦਾ ਸਫਰ ਤਹਿ ਕਰ ਰਹੀਆਂ ਹਨ। ਸ਼ੋਅ ਦੇ ਆਯੋਜਕ ਭਾਰਤ ਦੇ ਡਾ. ਪੰਕਜ ਗੁਪਤਾ ਅਤੇ ਨੇਪਾਲ ਦੇ ਰੀਕੇਨ ਮਹਾਜਨ ਨੇ ਦੱਸਿਆ ਕਿ ਸਭ ਤੋਂ ਉਚਾਈ ’ਤੇ ਹੋਣ ਵਾਲੇ ਇਸ ਸ਼ੋਅ ਨੂੰ ਰਿਕਾਰਡ ਵਿਚ ਦਰਜ ਕਰਨ ਲਈ ਗਿਨੀਜ ਬੁੱਕ ਦੀ ਟੀਮ ਵੀ ਮੌਜ਼ੂਦ ਹੋਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
''ਮਾਈਸਾ'' ਦੇ ਨਿਰਮਾਤਾਵਾਂ ਨੇ ਦੀਵਾਲੀ ''ਤੇ ਰਸ਼ਮੀਕਾ ਮੰਦਾਨਾ ਦੇ ਦਮਦਾਰ ਲੁੱਕ ਦਾ ਪੋਸਟਰ ਕੀਤਾ ਰਿਲੀਜ਼
