ਪੰਜਾਬੀ ਸਿਨੇਮਾ ਦੀ ਜੋੜੀ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ‘ਪੋਸਤੀ’ ਫਿਲਮ ਨਾਲ ਮੁੜ ਹੋਏ ਇਕੱਠੇ

3/7/2020 9:22:37 AM

ਜਲੰਧਰ (ਬਿਊਰੋ) – ਰਿਸਕ ਲੈਣਾ ਅਤੇ ਨਵੇਂ ਵਿਸ਼ਿਆਂ ਨਾਲ ਨਵੇਂ ਪ੍ਰਯੋਗ ਕਰਨਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਖਾਸ ਕਰ ਕੇ ਜਦੋਂ ਫਿਲਮ ਇੰਡਸਟਰੀ ਦੀ ਗੱਲ ਆਉਂਦੀ ਹੈ। ਪਾਲੀਵੁੱਡ ਵਿਚ ਕੁੱਝ ਅਜਿਹੇ ਨਾਂ ਹਨ, ਜੋ ਕਦੇ ਵੀ ਰਿਸਕ ਭਰੇ ਕਦਮ ਚੁੱਕਣ ਤੋਂ ਸੰਕੋਚ ਨਹੀਂ ਕਰਦੇ। ਇਸ ਲਿਸਟ ਵਿਚ ਦੋ ਨਾਂ ਆਉਂਦੇ ਹਨ, ਉਹ ਹੈ ਪਾਲੀਵੁੱਡ ਦੀ ਤਜਰਬੇਕਾਰ ਜੋੜੀ, ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਦੀ। ‘ਅਰਦਾਸ’, ‘ਅਰਦਾਸ ਕਰਾਂ’ ਅਤੇ ‘ਅਸੀਸ’ ਫਿਲਮ ਦੀ ਵੱਡੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਦੋਵੇਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਪੋਸਤੀ’ ਨਾਲ ਮੁੜ ਇਕੱਠੇ ਹੋਏ ਹਨ। ‘ਪੋਸਤੀ’ ਫਿਲਮ ਨੂੰ ਰਾਣਾ ਰਣਬੀਰ ਨੇ ਡਾਇਰੈਕਟ ਕੀਤਾ ਹੈ ਤੇ ਇਸ ਫਿਲਮ ਦੇ ਸਕ੍ਰੀਨ ਪਲੇਅ ਅਤੇ ਡਾਇਲਾਗਜ਼ ਵੀ ਰਾਣਾ ਰਣਬੀਰ ਨੇ ਹੀ ਲਿਖੇ ਹਨ। ਫਿਲਮ ਵਿਚ ਰਾਣਾ ਰਣਬੀਰ, ਪ੍ਰਿੰਸ ਕੰਵਲਜੀਤ, ਬੱਬਲ ਰਾਏ, ਵੱਡਾ ਗਰੇਵਾਲ, ਰਘਵੀਰ ਬੋਲੀ ਅਤੇ ਸੁਰੀਲੀ ਗੌਤਮ, ਜਸ ਢਿੱਲੋਂ, ਮਲਕੀਤ ਰੋਣੀ, ਰਾਣਾ ਜੰਗ ਬਹਾਦੁਰ, ਤਰਸੇਮ ਪੋਲ ਤੇ ਸੀਮਾ ਕੌਸ਼ਲ ਨੇ ਅਹਿਮ ਭੂਮਿਕਾ ਨਿਭਾਈ ਹੈ।
ਇਸ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਹਨ। ਭਾਨਾ ਐੱਲਏ ਅਤੇ ਵਿਨੋਦ ਅਸਵਾਲ ਇਸ ਫਿਲਮ ਦੇ ਸਹਿ-ਨਿਰਮਾਤਾ ਹਨ। ਫਿਲਮ ਬਾਰੇ ਗੱਲ ਕਰਦਿਆਂ ਰਾਣਾ ਰਣਬੀਰ ਨੇ ਕਿਹਾ, “ਅਸੀਂ ਇਕ ਸਾਰਥਕ ਸਿਨੇਮਾ ਦੇ ਯੁੱਗ ਵਿਚ ਹਾਂ। ਮੈਂ ਵਿਅਕਤੀਗਤ ਤੌਰ ’ਤੇ ਇਸ ਮਾਧਿਅਮ ਦੀ ਵਰਤੋਂ ਕੁੱਝ ਅਜਿਹਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ, ਜੋ ਨਾ ਸਿਰਫ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਉਥੋਂ ਦੇ ਸਰੋਤਿਆਂ ਲਈ ਮਨੋਰੰਜਨ ਵੀ ਹੈ।’’
ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ, “ਫਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਾ ਸਾਡੀ ਅਹਿਮ ਜ਼ਿੰਮੇਵਾਰੀ ਬਣਦੀ ਹੈ। ‘ਪੋਸਤੀ’ ਫਿਲਮ ਨੂੰ ਪ੍ਰੋਡਿਊਸ ਕਰਨਾ ਮੇਰੀ ਨਿੱਜੀ ਚੋਣ ਹੈ। ਅਸੀਂ ਇਕ ਅਜਿਹੀ ਫਿਲਮ ਬਣਾਈ ਹੈ, ਜਿਸ ਦਾ ਸਮਾਜ ’ਤੇ ਕੁੱਝ ਅਸਰ ਪਵੇ ਤੇ ਰਾਣਾ ਰਣਬੀਰ ਯਕੀਨਨ ਇਸ ਮਾਮਲੇ ਵਿਚ ਪ੍ਰਫੈਕਟ ਹਨ। ਮੈਂ ਉਨ੍ਹਾਂ ਦੀ ਲੇਖਣੀ ਅਤੇ ਨਿਰਦੇਸ਼ਕ ਦ੍ਰਿਸ਼ਟੀ ਦਾ ਨਿੱਜੀ ਤੌਰ ’ਤੇ ਪ੍ਰਸ਼ੰਸਕ ਹਾਂ।’’ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ। ‘ਪੋਸਤੀ’ ਫਿਲਮ 20 ਮਾਰਚ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

 

ਇਹ ਵੀ ਦੇਖੋ : 13 ਮਾਰਚ ਨੂੰ ਸਤਿੰਦਰ ਸਰਤਾਜ ਤੇ ਅਮਰਿੰਦਰ ਗਿੱਲ ਦੀ ਫਿਲਮ ਆਹਮੋ-ਸਾਹਮਣੇਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News