''ਪੋਸਤੀ'' ਦਾ ਸ਼ੂਟ ਹੋਇਆ ਪੂਰਾ, ਰੈਪਅੱਪ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

12/4/2019 12:55:44 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਨੂੰ ਹਰ ਵਾਰ ਕੁਝ ਨਾ ਕੁਝ ਵੱਖਰਾ ਦੇਣ ਵਾਲੇ ਰਾਣਾ ਰਣਬੀਰ ਦੇ ਨਿਰਦੇਸ਼ਨ ਅਤੇ ਕਹਾਣੀ ਵਾਲੀ ਫਿਲਮ 'ਪੋਸਤੀ' ਦਾ ਸ਼ੂਟ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਫਿਲਮ ਦਾ ਸ਼ੂਟ ਹੁਣ ਪੂਰਾ ਹੋ ਚੁੱਕਿਆ ਹੈ, ਜਿਸ ਦੀ ਰੈਪਅੱਪ ਪਾਰਟੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। 'ਪੋਸਤੀ' ਫਿਲਮ 'ਚ ਰਾਣਾ ਰਣਬੀਰ ਵੱਲੋਂ ਕਈ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ, ਉੱਥੇ ਹੀ ਕਈ ਨਾਮੀ ਚਿਹਰੇ ਵੀ ਨਜ਼ਰ ਆਉਣਗੇ, ਜਿੰਨ੍ਹਾਂ 'ਚ ਬੱਬਲ ਰਾਏ, ਰਘਵੀਰ ਬੋਲੀ, ਜ਼ਰੀਨ ਖਾਨ ਵਰਗੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ।

 

 
 
 
 
 
 
 
 
 
 
 
 
 
 

Posti Final Wrap Up 😍 😍 😍 World Wide Release on 20th March 2020 @babbalrai9 @officialranaranbir @s_u_r_i_l_i_e @zareenkhan @gippygrewal @princekanwaljitsingh @humblemotionpictures @posti_film @omjeegroup #posti #wrapup #movie #pollywood #artist #latestupdates #keepsupporting #keeploving #babbalrai9 #babbalraifan

A post shared by Samralle Alla Rai (@samrallealla_babbalrai) on Dec 2, 2019 at 8:07pm PST

ਦੱਸ ਦਈਏ ਕਿ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ਫਿਲਮ 'ਅਰਦਾਸ ਕਰਾਂ' 'ਚ ਵੀ ਇੱਕਠਿਆਂ ਕੰਮ ਕੀਤਾ ਸੀ ਅਤੇ ਹੁਣ ਇਹ ਜੋੜੀ 'ਪੋਸਤੀ' ਲਈ ਇੱਕਠੀ ਹੋਈ ਹੈ ਪਰ ਇਸ ਵਾਰ ਪਰਦੇ 'ਤੇ ਨਹੀਂ ਸਗੋਂ ਡਾਇਰੈਕਟਰ ਅਤੇ ਪ੍ਰੋਡਿਊਸਰ ਦੀ ਇਹ ਜੋੜੀ ਬਣੀ ਹੈ। ਇਹ ਫਿਲਮ ਕਾਮੇਡੀ ਦੇ ਨਾਲ-ਨਾਲ ਪੰਜਾਬ ਦੇ ਗੰਭੀਰ ਮੁੱਦੇ ਨਸ਼ੇ 'ਤੇ ਫਿਲਮਾਈ ਜਾ ਰਹੀ ਹੈ। ਫਿਲਮ 'ਪੋਸਤੀ' ਮਾਰਚ 2020 'ਚ ਰਿਲੀਜ਼ ਹੋਣ ਵਾਲੀ ਹੈ।
ਦੱਸਣਯੋਗ ਹੈ ਕਿ ਨਿਰਦੇਸ਼ਕ ਦੇ ਤੌਰ 'ਤੇ ਰਾਣਾ ਰਣਬੀਰ ਇਹ ਦੂਜੀ ਫਿਲਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਫਿਲਮ 'ਅਸੀਸ' ਦਾ ਲੇਖਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ, ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਹਾਸਿਲ ਹੋ ਚੁੱਕੇ ਹਨ।

 
 
 
 
 
 
 
 
 
 
 
 
 
 

Release on 20th March 2020 @babbalrai9 @officialranaranbir @s_u_r_i_l_i_e @zareenkhan @gippygrewal @princekanwaljitsingh @humblemotionpictures @posti_film @omjeegroup #posti #pollywood #movie #wrapup #babbalrai #shootdone #upcomingmovie #latestupdates #celebration #raians

A post shared by Samralle Alla Rai (@samrallealla_babbalrai) on Dec 2, 2019 at 8:19pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News