ਰਾਣਾ ਰਣਬੀਰ ਨੇ ਬਿਆਨ ਕੀਤੀ ਪੰਜਾਬੀ ਸਿਨੇਮਾ ਦੀ ਦਸ਼ਾ ਤੇ ਦਿਸ਼ਾ

6/24/2019 3:04:20 PM

ਜਲੰਧਰ (ਬਿਊਰੋ) - ਪੰਜਾਬੀ ਫਿਲਮਾਂ ਦੇ ਅਦਾਕਾਰ, ਕਾਮੇਡੀਅਨ ਤੇ ਲੇਖਕ ਰਾਣਾ ਰਣਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ।ਇਸ ਪੋਸਟ 'ਚ ਉਨ੍ਹਾਂ ਨੇ ਆਪਣੇ ਪੰਜਾਬੀ ਸਿਨੇਮਾ 'ਚ ਕੀਤੇ ਹੋਏ ਕੰਮ ਤੇ ਮੌਜੂਦਾ ਸਮੇਂ ਦੀ ਪੰਜਾਬੀ ਸਿਨੇਮਾਂ ਦੀ ਦਸ਼ਾ ਤੇ ਦਿਸ਼ਾ ਨੂੰ ਬਿਆਨ ਕੀਤਾ ਹੈ।ਰਾਣਾ ਰਣਬੀਰ ਨੇ 'ਹਲਫੀਆ ਬਿਆਨ' ਲਿਖਦੇ ਹੋਏ ਲਿਖਿਆ ਹੈ। 'ਜਿਸ ਕੰਮ ਦਾ ਖਾਂਦਾ ਹਾਂ ਉਹ ਕੁਝ ਕਹਿਣ ਲਈ, ਕੁਝ ਸੋਹਣਾ ਕਰਨ ਲਈ ਤੇ ਇਮਾਨਦਾਰ ਰਹਿਣ ਲਈ ਆਵਾਜ਼ ਮਾਰਦਾ ਰਹਿੰਦਾ ਹੈ।'ਇਸ ਦੇ ਅੱਗੇ ਰਾਣਾ ਰਣਬੀਰ ਨੇ ਪੰਜਾਬੀ ਦਰਸ਼ਕਾਂ ਦੀ ਗੱਲ ਕੀਤੀ ਹੈ, ਫਿਰ ਪੰਜਾਬੀ ਫਿਲਮਾਂ ਤੋਂ ਮਿਲਦੇ ਰੁਜਗਾਰ, ਪੰਜਾਬੀ ਸਿਨੇਮਾ ਦੇ ਨਿਰਮਾਤਾ, ਪੰਜਾਬੀ ਸਿਨੇਮਾ ਦੇ ਨਿਰਦੇਸ਼ਕ, ਅਦਾਕਾਰ, ਅਦਾਕਾਰਾਂ ਤੇ ਗਾਇਕਾਂ ਦਾ ਵੀ ਜ਼ਿਕਰ ਕੀਤਾ ਹੈ।

ਰਾਣਾ ਰਣਬੀਰ ਨੇ ਆਪਣੇ ਫਿਲਮੀ ਕਰੀਅਰ ਬਾਰੇ ਦੱਸਦੇ ਹੋਏ ਕਿਹਾ ਕਿ ਮੈਂ 2005 'ਚ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਿਆ।ਉਨ੍ਹਾਂ ਇਹ ਵੀ ਲਿਖਿਆ ਕਿ ਫਿਲਮ ਇੰਡਸਟਰੀ 'ਚ ਉਨ੍ਹਾਂ ਦਾ ਡੈਬਿਊ ਨਿਰਦੇਸ਼ਕ ਮਨਮੋਹਨ ਸਿੰਘ(ਮਨ ਜੀ) ਨੇ ਕਰਵਾਇਆ ਸੀ।10 ਦੇ ਕਰੀਬ ਫਿਲਮਾਂ ਲਿਖਣ ਅਤੇ 55 ਦੇ ਕਰੀਬ ਫਿਲਮਾਂ 'ਚ ਅਦਾਕਾਰੀ ਕਰਨ ਦਾ ਆਪਣਾ ਤਜ਼ਰਬਾ ਵੀ ਸਾਂਝਾ ਕੀਤਾ।ਕੁੱਲ ਮਿਲਾ ਕੇ ਰਾਣਾ ਰਣਬੀਰ ਨੇ ਆਪਣੀ ਇਸ ਪੋਸਟ 'ਚ ਪੰਜਾਬੀ ਸਿਨੇਮਾ ਦੀ ਦਸ਼ਾ ਤੇ ਦਿਸ਼ਾ, ਪੰਜਾਬੀ ਫਿਲਮਾਂ ਲਿਖਣ, ਬਣਾਉਣ ਤੇ ਕੰਮ ਕਰਨ ਦੇ ਤਜ਼ਰਬੇ ਅਤੇ ਪੰਜਾਬੀ ਫਿਲਮ ਇੰਡਸਟਰੀ 'ਚ ਇਮਾਨਦਾਰੀ ਨਾਲ ਕੰਮ ਕਰਨ ਦੀ ਗੱਲ ਲਿਖੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News