ਬਰਥਡੇ ਗਿਫਟ ''ਚ ਧੀ ਰਾਣੀ ਨੂੰ ਰਾਣਾ ਰਣਬੀਰ ਨੇ ਦਿੱਤੀ ਇਹ ਖਾਸ ਸਿੱਖਿਆ

7/26/2019 12:39:59 PM

ਜਲੰਧਰ (ਬਿਊਰੋ) — 'ਦਿਲ ਆਪਣਾ ਪੰਜਾਬੀ', 'ਕੱਬਡੀ ਵੰਨਸ ਅਗੇਨ', 'ਮਿੱਟੀ ਅਵਾਜ਼ਾਂ ਮਾਰਦੀ, 'ਮੁੰਡੇ ਯੂ. ਕੇ. ਦੇ', 'ਲਗਦਾ ਇਸ਼ਕ ਹੋ ਗਿਆ', 'ਇਕ ਕੁੜੀ ਪੰਜਾਬ ਦੀ' ਅਤੇ 'ਟੌਹਰ ਮਿੱਤਰਾਂ ਦੀ' ਵਰਗੀਆਂ ਕਈ ਹੋਰਨਾਂ ਫਿਲਮਾਂ 'ਚ ਰਾਣਾ ਰਣਬੀਰ ਸ਼ਾਨਦਾਰ ਕਿਰਦਾਰ ਨਿਭਾ ਚੁੱਕੇ ਹਨ। ਥਿਏਟਰ ਤੋਂ ਅਦਾਕਾਰੀ ਦਾ ਸਫਰ ਸ਼ੁਰੂ ਕਰਨ ਵਾਲੇ ਰਾਣਾ ਰਣਬੀਰ ਅੱਜ ਵੱਡੇ ਪਰਦੇ 'ਤੇ ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਧੀ ਦੇ ਲਈ ਬਹੁਤ ਹੀ ਖਾਸ ਪੋਸਟ ਸ਼ੇਅਰ ਕੀਤੀ। ਦਰਅਸਲ 24 ਤਾਰੀਕ ਨੂੰ ਉਨ੍ਹਾਂ ਦੀ ਧੀ ਸੀਰਤ ਰਾਣਾ ਦਾ ਜਨਮਦਿਨ ਸੀ। ਇਹ ਖਾਸ ਪੋਸਟ ਉਨ੍ਹਾਂ ਨੇ ਆਪਣੀ ਧੀ ਸੀਰਤ ਰਾਣਾ ਦੇ ਜਨਮਦਿਨ 'ਤੇ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਜਨਮ ਦਿਨ ਮੁਬਾਰਕ ਹੋਵੇ ਲਾਡੋ। Happy birthday laado. Giving you a gift. Keep it in your brain. DISHA 
D determination I improvement S social H humble A attitude positive
''। ਦੱਸ ਦਈਏ ਕਿ ਰਾਣਾ ਰਣਬੀਰ ਨੇ ਆਪਣੀ ਕਰੀਅਰ 'ਚ ਬਹੁਤ ਸਾਰੇ ਕਮੇਡੀ ਤੇ ਗੰਭੀਰ ਕਿਰਦਾਰ ਅਦਾ ਕੀਤੇ ਹਨ। ਉਨ੍ਹਾਂ ਵੱਲੋਂ ਨਿਭਾਏ ਗਏ ਹਰੇਕ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਰਾਣਾ ਰਣਬੀਰ ਅਕਸਰ ਆਪਣੀ ਕਲਮ 'ਚੋਂ ਨਿਕਲੀਆਂ ਸਤਰਾਂ ਨੂੰ ਪੋਸਟਾਂ ਰਾਹੀਂ ਦਰਸ਼ਕਾਂ ਤੱਕ ਪਹੁੰਚਦੇ ਰਹਿੰਦੇ ਹਨ।

PunjabKesari

ਦੱਸ ਦਈਏ ਕਿ ਰਾਣਾ ਰਣਬੀਤ ਨੇ ਆਪਣੀ ਧੀ ਨੂੰ ਤੋਹਫੇ 'ਚ 'ਦਿਸ਼ਾ' ਦਿੱਤੀ ਹੈ ਤੇ ਉਸ 'ਦਿਸ਼ਾ' ਦੀ ਬਿਹਤਰੀਨ ਢੰਗ ਨਾਲ ਵਿਆਖਿਆ ਕੀਤੀ। ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਨੇ ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਅਰਦਾਸ ਕਰਾਂ' ਨਾਲ ਫਿਲਮੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਸੀਰਤ ਰਾਣਾ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। 'ਅਰਦਾਸ ਕਰਾਂ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਰਾਣਾ ਰਣਬੀਰ ਨੇ 'ਜੱਟ ਐਂਡ ਜੂਲੀਅਟ' ਤੇ 'ਜੱਟ ਐਂਡ ਜੂਲੀਅਟ 2' 'ਚ ਨਿਭਾਏ ਕਿਰਦਾਰ 'ਸ਼ੈਂਪੀ' ਨਾਲ ਕਾਫੀ ਸ਼ੌਹਰਤ ਹਾਸਲ ਕੀਤੀ। ਇਸ ਤੋਂ ਇਲਾਵਾ 'ਗੋਰਿਆ ਨੂੰ ਦਫਾ ਕਰੋ, 'ਅਰਦਾਸ' 'ਅੰਬਰਸਰੀਆ' 'ਲਵ ਪੰਜਾਬ' ਸਮੇਤ ਕਈ ਵੱਡੀਆਂ ਫਿਲਮਾਂ 'ਚ ਨਿਭਾਏ ਕਿਰਦਾਰ ਕਾਰਨ ਵੀ ਉਨ੍ਹਾਂ ਦੀ ਸਰਾਹਨਾ ਹੋ ਚੁੱਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News