'ਮੁਗਲ-ਏ-ਆਜ਼ਮ' ਵਰਗੀ ਫਿਲਮ 'ਚ ਕੰਮ ਕਰਨਾ ਚਾਹੁੰਦੈ ਰਣਬੀਰ ਕਪੂਰ
6/22/2018 9:33:52 AM
ਮੁੰਬਈ (ਬਿਊਰੋ)— ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਸੁਪਰਹਿੱਟ ਫਿਲਮ 'ਮੁਗਲ-ਏ-ਆਜ਼ਮ' ਵਰਗੀ ਫਿਲਮ 'ਚ ਕੰਮ ਕਰਨਾ ਚਾਹੁੰਦੇ ਹਨ। 60 ਦੇ ਦਹਾਕੇ 'ਚ ਸਭ ਤੋਂ ਸਫਲ ਫਿਲਮਾਂ 'ਚ ਸ਼ਾਮਲ 'ਮੁਗਲ-ਏ-ਆਜ਼ਮ' ਅੱਜ ਵੀ ਲੋਕਾਂ 'ਚ ਕਾਫੀ ਲੋਕਪ੍ਰਿਯ ਹੈ।
ਫਿਲਮ 'ਚ ਦਿਲੀਪ ਕੁਮਾਰ, ਮਧੂਬਾਲਾ ਤੇ ਪ੍ਰਿਥਵੀ ਰਾਜ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫਿਲਮ 'ਚ ਪ੍ਰਿਥਵੀ ਰਾਜ ਕਪੂਰ ਨੇ ਅਕਬਰ ਦਾ ਕਿਰਦਾਰ ਨਿਭਾਅ ਕੇ ਫਿਲਮ ਨੂੰ ਅਮਰ ਕਰ ਦਿੱਤਾ ਸੀ।
ਪ੍ਰਿਥਵੀ ਰਾਜ ਕਪੂਰ ਦੀ ਚੌਥੀ ਪੀੜ੍ਹੀ ਦੇ ਮੈਂਬਰ ਰਣਬੀਰ ਕਪੂਰ ਤੋਂ ਜਦੋਂ ਪੁੱਛਿਆ ਗਿਆ ਕਿ ਜੇ ਕਦੇ ਉਨ੍ਹਾਂ ਨੂੰ 'ਮੁਗਲ-ਏ-ਆਜ਼ਮ' ਵਰਗੀ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਕੀ ਉਹ ਫਿਲਮ 'ਚ ਕੰਮ ਕਰਨਗੇ ਤਾਂ ਰਣਬੀਰ ਨੇ ਕਿਹਾ ਕਿ ਹਾਂ, ਉਹ ਅਜਿਹੀ ਕਿਸੇ ਫਿਲਮ 'ਚ ਜ਼ਰੂਰ ਕੰਮ ਕਰੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ