ਮਹੇਸ਼ ਭੱਟ ਦਾ ਆਲੀਆ ਤੇ ਰਣਬੀਰ ਦੇ ਰਿਸ਼ਤੇ ਦਾ ਦਿਲਚਸਪ ਖੁਲਾਸਾ

12/12/2018 8:55:21 AM

ਮੁੰਬਈ(ਬਿਊਰੋ) : ਬਾਲੀਵੁੱਡ ਐਕਟਰ ਰਣਬੀਰ ਕਪੂਰ ਤੇ ਆਲਿਆ ਭੱਟ ਦੇ ਪਿਆਰ ਦੇ ਚਰਚੇ ਅੱਜਕਲ ਕਾਫੀ ਆਮ ਹੋ ਗਏ ਹਨ। ਦੋਵੇਂ ਅਕਸਰ ਹੀ ਬੀ-ਟਾਉਨ ਦੇ ਈਵੈਂਟਸ 'ਚ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਦੋਵਾਂ ਨੇ ਕਈ ਵਾਰ ਆਪਣੇ ਰਿਸ਼ਤੇ ਨੂੰ ਕਬੂਲ ਵੀ ਕੀਤਾ ਹੈ। ਇਸ ਦੇ ਨਾਲ ਹੀ ਦੋਵੇਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਦੋਵਾਂ ਦੇ ਰਿਸ਼ਤੇ 'ਤੇ ਆਲੀਆ ਦੇ ਪਿਤਾ ਮਹੇਸ਼ ਭੱਟ ਨੇ ਆਪਣੇ ਵਿਚਾਰ ਸਾਹਮਣੇ ਰੱਖੇ ਹਨ। ਇਕ ਇੰਟਰਵਿਊ 'ਚ ਮਹੇਸ਼ ਨੇ ਕਿਹਾ, “ਹਾਂ ਉਹ ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਹਨ।

PunjabKesari

ਪਿਆਰ ਕਰਨ ਲਈ ਕਿਸੇ ਪ੍ਰਤਿਭਾ ਦੀ ਲੋੜ ਨਹੀਂ। ਰਣਬੀਰ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ ਤੇ ਉਹ ਇਕ ਚੰਗਾ ਮੁੰਡਾ ਵੀ ਹੈ। ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਲੋਕ ਜੋ ਵੀ ਅੰਦਾਜ਼ੇ ਲਾ ਰਹੇ ਹਨ, ਉਨ੍ਹਾਂ ਨੂੰ ਲਾਉਣ ਦਿਓ।“ ਇਸੇ ਦੌਰਾਨ ਮਹੇਸ਼ ਨੂੰ ਪੁੱਛਿਆ ਗਿਆ ਕਿ ਦੋਵੇਂ ਵਿਆਹ ਕਦੋਂ ਕਰ ਰਹੇ ਹਨ। ਇਸ 'ਤੇ ਮਹੇਸ਼ ਨੇ ਕਿਹਾ, “ਵਿਆਹ ਕਦੋਂ ਕਰਨਾ ਹੈ, ਇਹ ਫੈਸਲਾ ਉਨ੍ਹਾਂ ਦਾ ਹੈ, ਉਂਝ ਵੀ ਅਸੀਂ ਸਭ 21ਵੀਂ ਸਦੀ 'ਚ ਰਹਿੰਦੇ ਹਾਂ। ਇੱਥੇ ਅਸੀਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਅ ਸਕਦੇ ਹਾਂ ਤੇ ਆਪਣੇ ਫੈਸਲੇ ਖੁਦ ਲੈ ਸਕਦੇ ਹਾਂ। ਹੁਣ ਆਲੀਆ ਤੇ ਰਣਬੀਰ ਵਿਆਹ ਕਦੋਂ ਕਰਵਾਉਣਗੇ, ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ, ਜਿਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ।''

PunjabKesari
ਦੱਸ ਦੇਈਏ ਕਿ ਮਹੇਸ਼ ਭੱਟ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਰਣਬੀਰ ਤੇ ਆਲੀਆ ਦੇ ਰਿਸ਼ਤੇ ਤੋਂ ਮਹੇਸ਼ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਜਾਣ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News