ਰਣਬੀਰ ਕਪੂਰ ਨੇ ਸ਼ੁਰੂ ਕੀਤੀ ‘ਸ਼ਮਸ਼ੇਰਾ’ ਦੀ ਸ਼ੂਟਿੰਗ, ਵਾਇਰਲ ਹੋਈ ਤਸਵੀਰ

10/13/2019 9:15:30 AM

ਮੁੰਬਈ(ਬਿਊਰੋ)- ਪਿਛਲੇ ਸਾਲ ਰਣਬੀਰ ਕਪੂਰ ਦੀ ਫਿਲਮ ‘ਸੰਜੂ’ ਸੁਪਰਹਿੱਟ ਹੋਈ ਸੀ। ਹੁਣ ਉਨ੍ਹਾਂ ਦੀ ਜਲਦ ਹੀ ਫਿਲਮ ‘ਬ੍ਰਹਮਾਸਤਰ’ ਆਉਣ ਵਾਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ‘ਸ਼ਮਸ਼ੇਰਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਲਈ ਰਣਬੀਰ ਨੇ ਆਪਣੀ ਲੁੱਕ ‘ਤੇ ਕਾਫੀ ਕੰਮ ਕੀਤਾ ਹੈ। ਜਿਸ ਦੀਆਂ ਤਿਆਰੀਆਂ ਤੋਂ ਹੀ ਸਾਫ ਹੈ ਕਿ ‘ਸੰਜੂ’ ਤੋਂ ਬਾਅਦ 'ਸ਼ਮਸ਼ੇਰਾ' ਨਾਲ ਰਣਬੀਰ ਫੈਨਜ਼ ਨੂੰ ਆਪਣੀ ਲੁੱਕ ਨਾਲ ਇੰਪਰੈਸ ਕਰਨ ਦੀ ਤਿਆਰੀ ਕਰ ਰਹੇ ਹਨ।

 
 
 
 
 
 
 
 
 
 
 
 
 
 

This is Best Transformation for #shamshera 🍁❤️ . #RanbirKapoor for #shamshera look @yrf .

A post shared by Ranbir kapoor ⭐ (@ranbirkapoor143_) on Oct 10, 2019 at 1:13am PDT


ਫਿਲਮ ਦੇ ਸੈੱਟ ਤੋਂ ਰਣਬੀਰ ਦਾ ਲੁੱਕ ਲੀਕ ਹੋ ਗਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਲੁੱਕ ‘ਚ ਰਣਬੀਰ ਕਾਫੀ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਫਿਲਮ ‘ਸ਼ਮਸ਼ੇਰਾ’ ਬਾਰੇ ਗੱਲ ਕਰਦੇ ਹੋਏ ਰਣਬੀਰ ਕਪੂਰ ਨੇ ਕਿਹਾ ਕਿ ਫਿਲਮ ਕਾਮੇਡੀ, ਐਕਸ਼ਨ ਅਤੇ ਡਰਾਮੇ ਨਾਲ ਭਰੀ ਹੈ। ਜਿਸ ਚ’ ਉਨ੍ਹਾਂ ਦਾ ਕਿਰਦਾਰ ਸਾਰੇ ਕਿਰਦਾਰਾਂ ਤੋਂ ਵੱਖਰਾ ਹੋਣ ਵਾਲਾ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News