ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਅਭਿਸ਼ੇਕ ਬੱਚਨ ਤੇ ਰਣਬੀਰ ਦਾ ''ਦੋਸਤਾਨਾ ਅੰਦਾਜ਼''

4/29/2019 4:52:30 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ 'ਚ ਫੁੱਟਬਾਲ ਨੂੰ ਲੈ ਕੇ ਦੀਵਾਨਗੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਟਾਰਸ ਹਰ ਐਤਵਾਰ ਨੂੰ ਫੁੱਟਬਾਲ ਖੇਡਣ ਲਈ ਗਰਾਊਂਡ 'ਤੇ ਇਕੱਠਾ ਹੁੰਦੇ ਹਨ। ਇਨ੍ਹਾਂ ਹੀ ਨਹੀਂ ਕਈ ਸਿਤਾਰੇ ਇਸ ਨੂੰ ਆਪਣੇ ਡੇਲੀ ਰੂਟੀਨ 'ਚ ਸ਼ਾਮਲ ਕਰ ਚੁੱਕੇ ਹਨ। ਖਾਸ ਗੱਲ ਹੈ ਕਿ ਸਿਤਾਰੇ ਫੁੱਟਬਾਲ ਨੂੰ ਲੈ ਕੇ ਇਕ ਟੀਮ ਵੀ ਬਣਾਈ ਹੈ, ਜਿਸ ਦਾ ਨਾਂ ਆਲ ਸਟਾਰਸ ਫੁੱਟਬਾਲ ਕਲੱਬ ਹੈ।

 
 
 
 
 
 
 
 
 
 
 
 
 
 

#ranbirkapoor today for Sunday #Soccermatch in Juhu . #footballmatch #playtime #fun #relax #friends #paparazzi #yogenshah @yogenshah_s

A post shared by yogen shah (@yogenshah_s) on Apr 28, 2019 at 5:05am PDT


ਹਾਲ ਹੀ 'ਚ ਅਭਿਸ਼ੇਕ ਬੱਚਨ ਤੇ ਰਣਬੀਰ ਕਪੂਰ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਜਿਥੇ ਦੋਵੇਂ ਸਟਾਰਸ ਇਕ-ਦੂਜੇ ਨਾਲ ਮਸਤੀ ਕਰਦੇ ਦਿਖਾਈ ਦਿੰਦੇ ਹਨ। ਦਰਅਸਲ ਫੁੱਟਬਾਲ ਖੇਡਦੇ-ਖੇਡਦੇ ਰਣਬੀਰ ਜਦੋਂ ਥੱਕ ਜਾਂਦਾ ਹੈ ਤਾਂ ਅਭਿਸ਼ੇਕ ਬੱਚਨ ਨੇ ਉਸ ਨੂੰ ਆਪਣੀ ਪਿੱਠ 'ਤੇ ਚੁੱਕ ਲੈਂਦਾ ਹੈ। ਅਜਿਹਾ ਕਰਦੇ ਦੇਖ ਦੋਵਾਂ ਦੀ ਬਾਂਡਿੰਗ ਦੇਖਣਯੋਗ ਸੀ। ਇੰਨ੍ਹਾਂ ਹੀ ਨਹੀਂ ਸਟਾਰਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਖੂਬ ਵਾਇਰਲ ਹੋ ਰਹੀਆਂ ਹਨ।

 

 
 
 
 
 
 
 
 
 
 
 
 
 
 

Adorable picture from today's practice session! 👀❤️ #RanbirKapoor #AbhishekBachchan #ASFC #Ranbir #Bollywood

A post shared by Ranbir Kapoor Universe (@ranbirkapooruniverse) on Apr 28, 2019 at 11:33am PDT

ਦੱਸ ਦਈਏ ਕਿ ਦੋਵੇਂ ਹੀ ਸਿਤਾਰਿਆਂ ਨੂੰ ਫੁੱਟਬਾਲ ਖੇਡਣਾ ਬੇਹੱਦ ਪਸੰਦ ਹੈ। ਉਂਝ ਇਹ ਪਹਿਲੀ ਵਾਰ ਹੋਵੇਗਾ ਜਦੋਂ ਅਭਿਸ਼ੇਕ ਬੱਚਨ ਤੇ ਰਣਬੀਰ ਕਪੂਰ ਨੂੰ ਇਸ ਅੰਦਾਜ਼ 'ਚ ਦੇਖਿਆ ਗਿਆ ਹੋਵੇ। ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਐਕਟਰ ਬਹੁਤ ਹੀ ਜਲਦ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਰਣਬੀਰ ਕਪੂਰ ਨਾਲ ਆਲੀਆ ਭੱਟ ਮੁੱਖ ਭੂਮਿਕਾ 'ਚ ਹੈ। ਇਨ੍ਹਾਂ ਤੋਂ ਇਲਾਵਾ ਅਮਿਤਾਭ ਬੱਚਨ ਤੇ ਮੌਨੀ ਰਾਏ ਵੀ ਮੁੱਖ ਭੂਮਿਕਾ 'ਚ ਹਨ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News