ਫੈਨ ਦੁਆਰਾ ਪੈਰ ਛੂਹਣ 'ਤੇ ਟਰੋਲ ਹੋਏ ਰਣਬੀਰ ਕਪੂਰ, ਲੋਕਾਂ ਨੇ ਕੱਢੀ ਭਡ਼ਾਸ

6/9/2019 4:32:21 PM

ਮੁੰਬਈ(ਬਿਊਰੋ)— ਐਕਟਰ ਰਣਬੀਰ ਕਪੂਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਇਕ ਫੈਨ ਨਾਲ ਮੁਲਾਕਾਤ ਕਰਦੇ ਦਿਖਾਈ ਦੇ ਰਹੇ ਹਨ। ਰਣਬੀਰ ਲਈ ਇਸ ਸ਼ਖਸ ਦੀ ਦੀਵਾਨਗੀ ਇੰਨੀ ਸੀ ਕਿ ਉਸ ਨੇ ਐਕਟਰ ਦੇ ਪੈਰ ਤੱਕ ਛੂਏ ਅਤੇ ਉਨ੍ਹਾਂ ਨੂੰ ਗਿਫਟ ਦਿੱਤਾ। ਹਾਲਾਂਕਿ ਵੀਡੀਓ ਸਾਹਮਣੇ ਆਉਣ 'ਤੇ ਲੋਕਾਂ ਨੇ ਰਣਬੀਰ ਨੂੰ ਬਦਤਮੀਜ਼ ਦੱਸਦੇ ਹੋਏ ਉਨ੍ਹਾਂ 'ਤੇ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ।

 
 
 
 
 
 
 
 
 
 
 
 
 
 

Fan meet with #ranbirkapoor ❤

A post shared by Viral Bhayani (@viralbhayani) on Jun 7, 2019 at 3:05am PDT


ਦਰਅਸਲ, ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਫੈਨ ਨੇ ਰਣਬੀਰ ਨੂੰ ਗਿਫਟ ਦਿੱਤਾ ਤਾਂ ਉਸ ਨੇ ਇਹ ਵੀ ਰਿਕਵੈਸਟ ਕੀਤੀ ਕਿ ਉਹ ਉਸ ਤੋਹਫੇ ਨੂੰ ਉਸ ਦੇ ਸਾਹਮਣੇ ਖੋਲ੍ਹੇ। ਇਸ ਉੱਤੇ ਰਣਬੀਰ ਸੋਫੇ 'ਤੇ ਬੈਠ ਜਾਂਦੇ ਹਨ ਪਰ ਉਨ੍ਹਾਂ ਦਾ ਫੈਨ ਜ਼ਮੀਨ 'ਤੇ ਬੈਠਦਾ ਹੈ। ਬਸ ਇਹੀ ਗੱਲ ਅਤੇ ਰਣਬੀਰ ਦਾ ਗੱਲ ਕਰਨ ਦਾ ਅੰਦਾਜ਼ ਲੋਕਾਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਕਿ ਰਣਬੀਰ ਨੇ ਇਕ ਵਾਰ ਵੀ ਫੈਨ ਨੂੰ ਆਪਣੇ ਨਾਲ ਸੋਫੇ 'ਤੇ ਬੈਠਣ ਲਈ ਨਹੀਂ ਕਿਹਾ।
PunjabKesari
ਇਕ ਸ਼ਖਸ ਨੇ ਲਿਖਿਆ,''ਕੀ ਰਣਬੀਰ ਭਗਵਾਨ ਹਨ? ਉਹ ਸ਼ਖਸ ਨੂੰ ਸੋਫੇ 'ਤੇ ਬੈਠਣ ਲਈ ਕਿਉਂ ਨਹੀਂ ਕਹਿ ਰਹੇ ਹਨ?'' ਇਕ ਹੋਰ ਨੇ ਲਿਖਿਆ,''ਰਣਬੀਰ ਬਹੁਤ ਹੀ ਰੂਡ ਹਨ, ਇਕ ਵਾਰ ਵੀ 'ਤੇ ਬੈਠਣ ਨੂੰ ਨਹੀਂ ਬੋਲਿਆ ਉਸ ਨੂੰ...।'' ਉਥੇ ਹੀ ਇਕ ਸ਼ਖਸ ਨੇ ਸਲਾਹ ਦਿੱਤੀ ਰਣਬੀਰ ਕਪੂਰ ਪਲੀਜ਼ ਆਪਣੇ ਫੈਨਜ਼ ਦਾ ਸਨਮਾਨ ਕਰਨਾ ਸਿੱਖੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News