ਪ੍ਰਕਾਸ਼ ਪੁਰਬ ''ਤੇ ਮੁੰਬਈ ਦੇ ਗੁਰਦੁਆਰੇ ਪਹੁੰਚੇ ਰਣਵੀਰ, ਤਸਵੀਰਾਂ ਵਾਇਰਲ

11/13/2019 1:13:32 PM

ਮੁੰਬਈ (ਬਿਊਰੋ) — ਬਾਲੀਵੁੱਡ ਸਟਾਰ ਰਣਬੀਰ ਕਪੂਰ ਬੀਤੇ ਦਿਨੀਂ ਯਾਨੀਕਿ ਮੰਗਲਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਖਾਸ ਮੌਕੇ 'ਤੇ ਮੁੰਬਈ ਦੇ ਉਲਾਹਸਨਗਰ ਦੇ ਇਕ ਗੁਰਦੁਆਰੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਗੁਰਪੁਰਬ ਸਮਾਰੋਹ 'ਚ ਸ਼ਾਮਲ ਹੋਏ।

ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। 'ਬਰਫੀ ਸਟਾਰ' ਆਪ ਤਾਂ ਸੋਸ਼ਲ ਮੀਡੀਆ ਤੋਂ ਦੂਰੀ ਹੀ ਰੱਖਦੇ ਨੇ ਪਰ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੁੰਦੀਆਂ ਹਨ।


ਤਸਵੀਰਾਂ 'ਚ ਦੇਖ ਸਕਦੇ ਹੋ ਕਿ ਫੈਨਜ਼, ਜੋ ਕਿ ਬਾਲੀਵੁੱਡ ਸਟਾਰ ਦੀ ਇਕ ਝਲਕ ਦੇਖਣ ਲਈ ਵੱਡੀ ਗਿਣਤੀ 'ਚ ਉਸ ਜਗ੍ਹਾ 'ਤੇ ਪਹੁੰਚੇ ਹੋਏ ਸਨ। ਇਸ ਤੋਂ ਬਾਅਦ ਰਣਬੀਰ ਨੇ ਆਪਣੇ ਫੈਨਜ਼ ਨੂੰ ਸਲਾਮ ਕਰਨ ਲਈ ਆਪਣੀ ਕਾਰ ਦੇ ਸਨਰੂਫ ਤੋਂ ਨਿਕਲ ਕੇ ਸਭ ਨੂੰ ਬਹੁਤ ਹੀ ਪਿਆਰ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਰਣਬੀਰ ਕਪੂਰ ਵ੍ਹਾਈਟ ਰੰਗ ਦੀ ਕਮੀਜ਼ ਤੇ ਡੇਨਿਮ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਿਰ 'ਤੇ ਚਿੱਟੇ ਰੰਗ ਦਾ ਰੁਮਾਲਾ ਬੰਨ੍ਹਿਆ ਹੋਇਆ ਸੀ, ਜਿਸ 'ਤੇ 550ਵਾਂ ਪ੍ਰਕਾਸ਼ ਪੁਰਬ ਲਿਖਿਆ ਹੋਇਆ ਹੈ। ਜੇ ਗੱਲ ਕਰੀਏ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ 'ਬ੍ਰਾਹਮਾਸਤਰ' ਚ ਆਲੀਆ ਭੱਟ ਨਾਲ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News