ਅਜੇ ਵੀ ਚੰਗੇ ਦੋਸਤ ਹਨ ਕੈਟਰੀਨਾ-ਰਣਬੀਰ, ਫਰੈਂਡਸ਼ਿਪ ਡੇਅ ''ਤੇ ਦੋਵਾਂ ਨੇ ਪਹਿਨੀ Same T-shirt

8/7/2017 2:05:34 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੇ ਅਭਿਨੇਤਰੀ ਕੈਟਰੀਨਾ ਕੈਫ ਦਾ ਬ੍ਰੇਕਅੱਪ ਭਾਵੇਂ ਹੋ ਚੁੱਕਾ ਹੈ ਪਰ ਇਹ ਦੋਵੇਂ ਅਜੇ ਵੀ ਚੰਗੇ ਦੋਸਤ ਹਨ। ਦੋਵਾਂ ਦੀ ਫਿਲਮ 'ਜੱਗਾ ਜਾਸੂਸ' ਦੀ ਪ੍ਰਮੋਸ਼ਨ ਦੌਰਾਨ ਵੀ ਚੰਗੀ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਕੱਲ ਫਰੈਂਡਸ਼ਿਪ ਡੇਅ ਸੀ ਤੇ ਇਸ ਦਿਨ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਤੋਂ ਇਹ ਗੱਲ ਸਾਬਿਤ ਹੋ ਗਈ ਹੈ ਕਿ ਇਹ ਦੋਵੇਂ ਅਜੇ ਵੀ ਚੰਗੇ ਦੋਸਤ ਹਨ।
PunjabKesari
ਕੱਲ ਕੈਟਰੀਨਾ ਤੇ ਰਣਬੀਰ ਕਪੂਰ ਦੋਵੇਂ ਇਕੋ ਤਰ੍ਹਾਂ ਦੀਆਂ ਟੀ-ਸ਼ਰਟਸ ਪਹਿਨੇ ਨਜ਼ਰ ਆਏ। ਇਹ ਇਸ ਲਈ ਖਾਸ ਮੰਨਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਕੈਟਰੀਨਾ ਕੈਫ ਆਬੂ ਧਾਬੀ 'ਚ ਹੈ ਤੇ ਸਲਮਾਨ ਖਾਨ ਨਾਲ ਫਿਲਮ 'ਟਾਈਗਰ ਜ਼ਿੰਦਗਾ ਹੈ' ਦੀ ਸ਼ੂਟਿੰਗ ਕਰ ਰਹੀ ਹੈ, ਉਥੇ ਰਣਬੀਰ ਕਪੂਰ ਮੁੰਬਈ 'ਚ ਹਨ ਤੇ ਉਸੇ ਤਰ੍ਹਾਂ ਦੀ ਟੀ-ਸ਼ਰਟ ਪਹਿਨੇ ਨਜ਼ਰ ਆਏ, ਜਿਸ ਤਰ੍ਹਾਂ ਦੀ ਕੈਟਰੀਨਾ ਨੇ ਪਹਿਨੀ ਸੀ। ਦੂਰ ਹੋਣ ਦੇ ਬਾਵਜੂਦ ਦੋਵਾਂ ਦਾ ਇਕੋ ਤਰ੍ਹਾਂ ਦੀ ਟੀ-ਸ਼ਰਟ 'ਚ ਦੇਖਿਆ ਜਾਣਾ ਕਾਫੀ ਕਿਊਟ ਲੱਗਦਾ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News